ਮੁੱਖ ਮੰਤਰੀ ਮਾਨ ਨੇ ਹਾਦਸੇ ’ਚ ਜਖ਼ਮੀ ਹੋਏ ਵਿਧਾਇਕ ਦਾ ਜਾਣਿਆ ਹਾਲ

Farmer Protest

ਟਾਂਡਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਫੋਨ ਕਰਕੇ ਹਾਲ ਜਾਣਿਆ ਤੇ ਹਾਦਸੇ ਦੀ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ। ਦੱਸ ਦਈਏ ਕਿ ਵਿਧਾਇਕ ਘੁੰਮਣ ਦੀ ਇਨੋਵਾ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। (Chief Minister)

ਇਸ ਬਾਰੇ ਦੱਸਦਿਆਂ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਹਾਦਸੇ ਉਪਰੰਤ ਕਰਮਵੀਰ ਸਿੰਘ ਘੁੰਮਣ ਦੀ ਇਨੋਵਾ ਗੱਡੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਦਕਿ ਵਿਧਾਇਕ ਕਰਮਵੀਰ ਘੁੰਮਣ ਇਸ ਹਾਦਸੇ ਉਪਰੰਤ ਬਿਲਕੁਲ ਸਹੀ ਸਲਾਮਤ ਤੇ ਤੰਦਰੁਸਤ ਹਨ। ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਇਸ ਹਾਦਸੇ ਵਿੱਚ ਬਾਲ-ਬਾਲ ਬਚ ਗਏ।

Also Read : ਅਮਰੀਕਾ ’ਚ ਫਿਰ ਗੋਲੀਬਾਰੀ ਦਾ ‘ਤਾਂਡਵ’ ਦੋ ਜਣਿਆਂ ਦੀ ਮੌਤ

ਜ਼ਿਕਰਯੋਗ ਹੈ ਕਿ ਇਸ ਹਾਦਸੇ ਦੀ ਖਬਰ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਾਲੰਟੀਅਰ ਵਿਧਾਇਕ ਕਰਮਵੀਰ ਘੁੰਮਦ ਦੇ ਘਰ ਪਹੁੰਚੇ ਅਤੇ ਹਾਦਸੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਲੋਕਾਂ ਨੇ ਫੋਨ ’ਤੇ ਵਿਧਾਇਕ ਦਾ ਹਾਲ ਜਾਣਿਆ ਤੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here