ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਦਾ ਨਾਂਅ ਦੋ ਵਿਧਾਨ ਸਭਾ ਸੀਟਾਂ ਦੀ ਵੋਟਰ ਸੂਚੀ ’ਚ
(ਏਜੰਸੀ) ਨਵੀਂ ਦਿੱਲੀ। ਦਿੱਲੀ ਦੀ ਇੱਕ ਅਦਾਲਤ ਨੇ ਦੋ ਵਿਧਾਨ ਸਭਾ ਖੇਤਰਾਂ ਦੀ ਵੋਟਰ ਸੂਚੀ ’ਚ ਨਾਂਅ ਦਰਜ ਕਰਵਾ ਕੇ ਕਾਨੂੰਨ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal ) ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਤਲਬ ਕੀਤਾ ਹੈ। ਮੇਟ੍ਰੋਪੋਲੀਟਨ ਮੈਜਿਸਟ੍ਰੇਟ ਅਰਜਿੰਦਰ ਕੌਰ ਨੇ ਭਾਜਪਾ ਆਗੂ ਹਰੀਸ਼ ਖੁਰਾਣਾ ਦੀ ਪਟੀਸ਼ਨ ’ਤੇ 18 ਨਬੰਵਰ ਨੂੰ ਸੁਨੀਤਾ ਕੇਜਰੀਵਾਲ ਨੂੰ ਤਲਬ ਕੀਤਾ ਹੈ। ਭਾਜਪਾ ਆਗੂ ਨੇ ਆਪਣੀ ਸਿਕਾਇਤ ’ਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੇ ਲੋਕ ਪ੍ਰਤੀਨਿਧਤਾ ਐਕਟ ਦੇ ਤਜਵੀਜ਼ਾਂ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ : ਇਸ ਸਰਕਾਰ ਨੇ ਸੱਤ ਸਤੰਬਰ ਦੀ ਕੀਤੀ ਛੁੱਟੀ
ਜੱਜ ਨੇ 29 ਅਗਸਤ ਨੂੰ ਪਾਸ ਇੱਕ ਆਦੇਸ਼ ’ਚ ਕਿਹਾ, ਸ਼ਿਕਾਇਤਕਰਤਾ ਤੇ ਹੋਰ ਗਵਾਹਾਂ ਦੀ ਗਵਾਹੀ ’ਤੇ ਵਿਚਾਰ ਕਰਨ ਤੋਂ ਬਾਅਦ, ਇਸ ਆਦਲਤ ਦਾ ਵਿਚਾਰ ਹੈ ਕਿ ਮੁਲਜ਼ਮ ਸੁਨੀਤਾ ਕੇਜਰੀਵਾਲ ਪਤਨੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 31 ਤਹਿਤ ਸਜ਼ਾਯੋਗ ਅਪਰਾਧ ਲਈ ਪਹਿਲੇ ਨਜ਼ਰੀਏ ਮਾਮਲਾ ਬਣਦਾ ਹੈ। ਇਸ ਲਈ, ਮੁਲਜ਼ਮ ਨੂੰ ਤਲਬ ਕੀਤਾ ਜਾਵੇ। ਇਸ ਅਪਰਾਧ ਲਈ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਦੀ ਤਜਵੀਜ਼ ਹੈ।
ਖੁਰਾਣਾ ਨੇ ਦਾਅਵਾ ਕੀਤਾ ਹੈ ਕਿ ਸੁਨੀਤਾ ਕੇਜਰੀਵਾਲ ਉੱਤਰ ਪ੍ਰਦੇਸ਼ ਦੇ ਸਾਹਿਬਜ਼ਾਦਾ ਵਿਧਾਨ ਸਭਾ ਖੇਤਰ (ਸੰਸਦੀ ਖੇਤਰ ਗਾਜਿਆਬਾਦ) ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਧਾਨ ਸਬਾ ਖੇਤਰ ਦੀ ਵੋਟਰ ਸੂਚੀ ’ਚ ਵੋਟਰ ਵਜੋਂ ਦਰਜ ਹੈ, ਜੋ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾ 17 ਦਾ ਉਲੰਘਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨਾਂ ਦਾ ਅਪਰਾਧ ਐਕਟ ਦੀ ਧਾਰਾ 31 ਤਹਿਤ ਸਜ਼ਾਯੋਗ ਹੈ, ਜੋ ਝੂਠੇ ਐਲਾਨਾਂ ਨਾਲ ਸਬੰਧਤ ਹੈ। (CM Arvind Kejriwal )