CM in Bathinda: ਬਠਿੰਡਾ ’ਚ ਮੁੱਖ ਮੰਤਰੀ ਵੱਲੋਂ ਹਾਈਟੈਕ ਲਾਈਬ੍ਰੇਰੀ ਦਾ ਉਦਘਾਟਨ, ਆਤਿਸ਼ੀ ਮਾਮਲੇ ’ਚ ਮੁੱਖ ਮੰਤਰੀ ਨੇ ਤੋੜੀ ਚੁੱਪੀ

CM in Bathinda
CM in Bathinda: ਬਠਿੰਡਾ ’ਚ ਮੁੱਖ ਮੰਤਰੀ ਵੱਲੋਂ ਹਾਈਟੈਕ ਲਾਈਬ੍ਰੇਰੀ ਦਾ ਉਦਘਾਟਨ, ਆਤਿਸ਼ੀ ਮਾਮਲੇ ’ਚ ਮੁੱਖ ਮੰਤਰੀ ਨੇ ਤੋੜੀ ਚੁੱਪੀ

CM in Bathinda: ਬਠਿੰਡਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਐਤਵਾਰ ਨੂੰ ਬਠਿੰਡਾ ਵਿਖੇ ਜ਼ਿਲ੍ਹਾ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਲਾਇਬ੍ਰੇਰੀ ਵਿਚ ਮਿਸ਼ਨ ਤਰੱਕੀ ਦੇ ਤਹਿਤ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਵੀ ਮਿਲੇ। ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ। ਪੰਜਾਬ ਵਿੱਚ ਧਰਮ ਦੇ ਨਾਂਅ ’ਤੇ ਵੰਡੀਆਂ ਪਾ ਕੇ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਸੁਖ ਸ਼ਾਂਤੀ ਦੇਣਾ ਸਾਡਾ ਫਰਜ਼ ਹੈ।

ਆਤਿਸ਼ੀ ਦੀ ਵੀਡੀਓ ਮਾਮਲੇ ਵਿਚ ਬੋਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫੋਰੈਂਸਿਕ ਵਿੱਚੋਂ ਵੀਡੀਓ ਦੀ ਜਾਂਚ ਕਰਵਾਈ ਗਈ ਹੈ, ਜਿਸ ਵਿਚ ਇਹ ਪਤਾ ਲੱਗਾ ਕਿ ਗੁਰੂ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ ਹੈ। ਜਾਣਬੁਝ ਕੇ ਇਹ ਪੁਸ਼ਤ ਪਨਾਹੀ ਕਰ ਰਹੇ ਹਨ।

Read Also : ਮੰਤਰੀ ਦੇ ਸਰਕਾਰੀ ਬੰਗਲੇ ਦੇ ਬਾਹਰ ਮਿਲਿਆ ਜੁੱਤੀਆਂ ਨਾਲ ਭਰਿਆ ਬੈਗ, ਜਾਣੋ ਪੂਰਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਸਿੰਨ੍ਹਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਸੁਣੇ ਹਨ, ਗਾਹਕ ਨਹੀਂ। ਰਾਜਾ ਵੜਿੰਗ ’ਤੇ ਸ਼ਬਦੀ ਹਮਲਾ ਬੋਲਦੇ ਕਿਹਾ ਕਿ ਜਦੋਂ ਤੋਂ 500 ਕਰੋੜ ਦੇ ਰੇਟ ਖੁੱਲ੍ਹੇ ਹਨ, ਉਦੋਂ ਤੋਂ ਗਾਹਕ ਹੋ ਗਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ। CM in Bathinda