ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਅਡਵਾਂਸ ਵਧਾਈਆਂ ਤੇ ਤੋਹਫ਼ਾ

ਚੰਡੀਗੜ੍ਹ। ਤਿਉਹਾਰੀ ਮੌਸਮ ਵਿੱਚ ਤੋਹਫ਼ਿਆਂ ਤੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਰਕਾਰ ਵੀ ਜਨਤਾ ਨੂੰ ਖੁਸ਼ ਕਰਨ ਲੱਗੀ ਹੋਈ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਾਰੇ ਸੂਬਾ ਵਾਸੀਆਂ ਤੇ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਅਗਾਊਂ ਵਧਾਈਆਂ ਦਿੰਦੇ ਹੋਏ ਸਾਰਿਆਂ ਦੇ ਸਿਹਤਮੰਦ ਜੀਵਨ ਦੀ ਕਾਮਨਾ ਕੀਤੀ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਫ਼ਾਈ ਕਰਮਚਾਰੀਆਂ, ਚੌਂਕੀਦਾਰਾਂ ਤੇ ਟਿਊਬਵੈੱਲ ਆਪ੍ਰੇਟਰਾਂ ਨੂੰ ਦੀਵਾਲੀ ਦੀ ਮਠਿਆਈ ਲਈ 501 ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। (Diwali Greetings)

ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਸਫ਼ਾਈ ਕਰਮਚਾਰੀਆਂ (ਪੇਂਡੂ ਤੇ ਸ਼ਹਿਰੀ) ਸਾਰੇ ਚੌਂਕੀਦਾਰ ਤੇ ਸਾਰੇ ਟਿਊਬਲ ਆਪ੍ਰੇਟਰਾਂ ਨੂੰ 501 ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਾਰਿਆਂ ਦੇ ਖਾਤਿਆਂ ’ਚ ਦੀਵਾਲੀ ਦੇ ਮਠਿਆਈ ਦੇ ਪੈਸੇ ਭੇਜੇ ਜਾਣਗੇ। ਮੁੱਖ ਮੰਤਰੀ ਨੇ ਇਸ ਮੌਕੇ ’ਤੇ ਸਾਰੇ ਸੂਬਾ ਵਾਸੀਆਂ ਤੇ ਕਰਮਚਾਰੀਆ ਨੂੰ ਦੀਵਾਲੀ ਸਮੇਤ ਆਉਣ ਵਾਲੇ ਸਾਰੇ ਹੀ ਤਿਉਹਾਰਾਂ ਦੀਆਂ ਮੁਬਾਰਕਾਂ ਦਿੱਤੀਆਂ ਹਨ। (Diwali Greetings)

ਜੇਕਰ ਤੁਸੀਂ ਦੀਵਾਲੀ ’ਤੇ ਕੁਝ ਵੱਖਰਾ ਕਰਨਾ ਹੈ ਤਾਂ ਇਹ ਤਰੀਕਾ ਅਪਣਾ ਸਕਦੇ ਹੋਂ…

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਨਾ ਸਿਰਫ਼ ਸਾਨੂੰ ਇੱਕ ਸੂਤਰ ’ਚ ਬੰਨ੍ਹਣ ਦਾ ਕੰਮ ਕਰਦਾ ਹੈ ਸਗੋਂ ਸਾਰਿਆਂ ਨੂੰ ਆਪਣੀ ਸਨਾਤਨ ਸੰਸਕ੍ਰਿਤੀ ਤੇ ਉਸ ਦੇ ਮਹੱਤਵ ਤੋਂ ਵੀ ਜਾਣੂੰ ਕਰਵਾਉਂਦਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਸੂਬਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸਾਰੇ ਨਾਗਰਿਕ ਖੁਦ ਤੇ ਪਰਿਵਾਰ ਦਾ ਧਿਆਨ ਰੱਖਦੇ ਹੋਏ ਸ਼ਾਂਤੀ ਤੇ ਸਦਭਾਵਨਾ ਨਾਲ ਇਸ ਤਿਉਹਾਰ ਨੂੰ ਮਨਾਉਣ।