Punjab News: ਪਿੰਡਾਂ ਦੀਆਂ ਲਿੰਕ ਸੜਕਾਂ, ਟੋਭਿਆਂ ਨਹਿਰੀ ਪਾਣੀ ਸਮੇਤ ਚੱਲ ਰਹੇ ਹੋਰ ਕਾਰਜਾਂ ਬਾਰੇ ਕਰਵਾਇਆ ਜਾਣੂ
- ਪਿੰਡ ਦੇ ਸਰਪੰਚ ਤੋਂ ਐਨਓਸੀ ਮਿਲਣ ਤੋਂ ਬਾਅਦ ਹੀ ਹੀ ਠੇਕੇਦਾਰ ਨੂੰ ਮਿਲਣਗੇ ਪੈਸੇ : ਭਗਵੰਤ ਮਾਨ | Punjab News
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪ ਸਰਕਾਰ ਤੁਹਾਡੇ ਦੁਆਰ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਦੇ ਥਾਪਰ ਕਾਲਜ ਵਿਖੇ ਸਰਪੰਚਾਂ ਸਮੇਤ ਹੋਰ ਮੋਹਤਬਰ ਵਿਅਕਤੀਆਂ ਦੇ ਰੂਬਰੂ ਹੋਏ। ਇਸ ਦੌਰਾਨ ਉਨਾਂ ਵੱਲੋਂ ਸਰਪੰਚਾਂ ਤੋ ਸੁਝਾਅ ਸਮੇਤ ਉਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਦੀ ਲਿੰਕ ਰੋਡ ਜੋ ਕਿ ਸ਼ਹਿਰ ਨੂੰ ਜੋੜਦੀ ਹੈ ਇਸ ਸਬੰਧੀ 19000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਸ ਦਾ ਕੰਮ ਲਗਭਗ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਜਿਸ ਸੜਕ ਨੂੰ ਆਖਿਆ ਜਾਵੇਗਾ ਉਹ ਸੜਕ ਬਣਾਈ ਜਾਵੇਗੀ ਇਥੋਂ ਤੱਕ ਕਿ ਸਰਪੰਚ ਵੱਲੋਂ ਜਦੋਂ ਤੱਕ ਬਣਾਈ ਗਈ ਸੜਕ ਦੀ ਐਨਓਸੀ ਨਹੀਂ ਦਿੱਤੀ ਜਾਂਦੀ ਉਨਾ ਸਮਾਂ ਠੇਕੇਦਾਰ ਨੂੰ ਪੈਸੇ ਨਹੀਂ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਪਹਿਲਾਂ ਹੁੰਦਾ ਸੀ ਕਿ ਅੱਗੇ ਅੱਗੇ ਸੜਕ ਬਣਾਈ ਜਾਂਦੀ ਸੀ ਅਤੇ ਪਿੱਛੇ ਪਿੱਛੇ ਛੇ ਮਹੀਨੇ ਵਿੱਚ ਹੀ ਟੁੱਟ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ । Punjab News
Read Also : PM Modi Visit 2025: ਪੀਐੱਮ ਮੋਦੀ 2 ਦਿਨਾਂ ’ਚ ਕਰਨਗੇ ਇਨ੍ਹਾਂ ਸੂਬਿਆਂ ਦਾ ਦੌਰਾ
ਉਨਾਂ ਕਿਹਾ ਕਿ ਠੇਕੇਦਾਰਾਂ ਨੂੰ ਵੀ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਘਟੀਆ ਮਟੀਰੀਅਲ ਵਰਤੇਗਾ ਤਾਂ ਉਹਨਾਂ ਨੂੰ ਬਲੈਕ ਲਿਸਟ ਕੀਤਾ ਜਾਵੇਗਾ। ਜੇਕਰ ਕੋਈ ਕਮਿਸ਼ਨ ਦੀ ਮੰਗ ਕਰਦਾ ਹੈ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡਾਂ ਵਿੱਚ ਟੋਭਿਆਂ ਅਤੇ ਛੱਪੜਾਂ ਨੂੰ ਵੀ ਸਾਫ ਕਰਨ ਸਮੇਤ ਉਸ ਵਿੱਚ ਸਾਫ ਪਾਣੀ ਦੀ ਵਰਤੋਂ ਸਬੰਧੀ ਥਾਪਰ ਮਾਡਲ ਜਾਂ ਸੀਚੇਵਾਲ ਮਾਡਲ ਅਪਣਾਇਆ ਜਾ ਰਿਹਾ ਹੈ ਜਿਸ ਤਹਿਤ ਪਿੰਡਾਂ ਦੇ ਲੋਕਾਂ ਨੂੰ ਗੰਦਗੀ ਨਾਲ ਭਰੇ ਟੋਭਿਆਂ ਤੋਂ ਰਾਹਤ ਮਿਲੇਗੀ।
Punjab News
ਭਗਵੰਤ ਮਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਵਿੱਚ ਪਹੁੰਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਹੁਣ ਤੱਕ 700 ਕਿਲੋਮੀਟਰ ਤੋਂ ਜਿਆਦਾ ਪਾਈਪਾਂ ਪਾਈਆਂ ਜਾ ਚੁੱਕੀਆਂ ਹਨ ਉਹਨਾਂ ਕਿਹਾ ਕਿ ਜਿਹੜੇ ਸੂਏ ਜਾਂ ਕੱਸੀਆਂ ਲੋਕਾਂ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਸਨ ਉਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਖੇਤ ਵਿੱਚ ਨਹਿਰੀ ਪਾਣੀ ਪੁੱਜੇ ਤਾਂ ਜੋ ਲਗਾਤਾਰ ਡੂੰਘੇ ਹੋ ਰਹੇ ਪਾਣੀ ਨੂੰ ਬਚਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਉਹ ਕਿਸੇ ਪਿੰਡ ਵਿੱਚ ਨਹੀਂ ਪੁੱਜੇ ਪਰ ਉੱਥੇ ਗਰਾਂਟਾਂ ਜਰੂਰ ਪੁੱਜ ਗਈਆਂ ਹਨ ਇਸ ਲਈ ਉਹਨਾਂ ਦਾ ਮੁੱਖ ਮਕਸਦ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਵੱਡੇ ਪੱਧਰ ਤੇ ਕਰਨਾ ਹੈ ਤਾਂ ਜੋ ਸ਼ਹਿਰ ਦੇ ਨਾਲ ਨਾਲ ਪਿੰਡ ਵੀ ਪੂਰੀ ਤਰ੍ਹਾਂ ਡਿਵੈਲਪ ਹੋ ਜਾਣ। ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਸਿਰਫ ਆਪਣੀਆਂ ਜੇਬਾਂ ਹੀ ਭਰੀਆਂ ਗਈਆਂ ਹਨ ਅਤੇ ਪੰਜਾਬ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ।