
Punjab News: ਡਾ. ਭੀਮ ਰਾਓ ਅੰਬੇਡਕਰ ਦੇ ਰਾਜ ਪੱਧਰੀ ਸਮਾਗਮ ਮੌਕੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
- ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਰਾਜ ਪੱਧਰੀ ਸਮਾਗਮ | Punjab News
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੈ ਕਿ ਉਨ੍ਹਾਂ ਦੇ ਦੋਂ ਵਿਜ਼ਨ ਹਨ। ਇੱਕ ਸਰਕਾਰੀ ਸਕੂਲਾਂ ਦੀ ਹਾਲਤ ਬਦਲਣੀ ਅਤੇ ਦੂਜਾ ਸਿਹਤ ਸਹੂਲਤਾਂ ਦੀ ਕਾਇਆ ਕਲਪ ਕਰਨੀ, ਕਿਉਂਕਿ ਪਹਿਲਾ ਵਾਲਿਆ ਨੇ ਇੱਧਰ ਧਿਆਨ ਹੀ ਨਹੀਂ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਹੋਏ ਸਨ। ਮੁੱਖ ਮੰਤਰੀ ਨੇ ਕਿਹਾ
ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਵੱਲ ਧਿਆਨ ਹੀਂ ਨਹੀਂ ਦਿੱਤਾ ਗਿਆ ਅਤੇ ਸਰਕਾਰੀ ਸਕੂਲ ਗਰੀਬਾਂ ਲਈ ਮਜ਼ਬੂਰੀ ਬਣ ਗਏ ਸਨ, ਪਰ ਹੁਣ ਇਹੋਂ ਜਿਹੇ ਸਕੂਲ ਬਣਾ ਦੇਵਾਗੇ ਕਿ ਮਜ਼ਬੂਰੀ ਨਹੀਂ ਮਰਜੀ ਹੋਵੇਗੀ। ਕੀ ਉਹ ਆਪਣੇ ਬੱਚੇ ਨੂੰ ਪ੍ਰਾਈਵੇਟ ਜਾ ਸਰਕਾਰੀ ਸਕੂਲ ਵਿੱਚ ਪੜ੍ਹਾਵੇ। ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਤੋਂ ਵਧੀਆਂ ਬਣਾ ਦੇਵਾਗੇਂ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਅੱਪ ਬਣਾਉਣਾ ਹੈ ਅਤੇ ਹਾਈਟੈਂਕ ਮਸ਼ੀਨਰੀ ਲਗਾਈ ਜਾ ਰਹੀ ਹੈ। Punjab News
Read Also : CM in Punjabi University: ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ‘ਚ ਦੱਸੀ ਭਵਿੱਖ ਦੀ ਸੋਚ
ਗਰੀਬ ਵਿਅਕਤੀ ਕੋਲ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ਼ ਲਈ ਪੈਸੇ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਜੀਅ ਘਰ ’ਚ ਹੀ ਪਿਆ ਮਰ ਜਾਂਦਾ। ਇਸ ਮਜ਼ਬੂਰੀ ਨੂੰ ਵੀ ਮਰਜ਼ੀ ਵਿੱਚ ਬਦਲ ਦਿਆਂਗੇ, ਕਿ ਵਿਕਅਤੀ ਦੀ ਮਰਜ਼ੀ ਹੋਵੇਗੀ ਕਿ ਪ੍ਰਾਈਵੇਟ ਵਿੱਚ ਇਲਾਜ ਕਰਵਾਏ ਚਾਹੇ ਸਰਕਾਰੀ ਹਸਪਤਾਲ ਵਿੱਚ। ਮਾਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਔਖੇ ਹਾਲਾਤਾਂ ਵਿੱਚ ਪੜਾਈ ਕੀਤੀ ਅਤੇ ਡਿਗਰੀਆਂ ਹਾਸਲ ਕੀਤੀਆਂ ਅਤੇ ਉਸ ਤੋਂ ਬਾਅਦ ਸੰਵਿਧਾਨ ਦਾ ਨਿਰਮਾਤਾ ਬਣੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਵਿਧਾਇਕ ਅਜੀਤਪਾਲ ਕੋਹਲੀ, ਚੇਤਨ ਸਿੰਘ ਜੌੜਾਮਾਜਰਾ ਸਮੇਤ ਹੋਰ ਆਗੂ ਹਾਜਰ ਸਨ।