ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਨਾਭਾ ਪੁੱਜੇ ਮੁ...

    ਨਾਭਾ ਪੁੱਜੇ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ

    Naba-News
    ਨਾਭਾ ਪੁੱਜੇ ਬੀਬੀ ਮਨਪ੍ਰੀਤ ਕੌਰ ਦਾ ਭਰਵਾਂ ਸਵਾਗਤ ਕਰਦੇ ਆਪ ਵਿਧਾਇਕ ਦੇਵ ਮਾਨ ਅਤੇ ਆਪ ਆਗੂ। ਤਸਵੀਰ : ਸ਼ਰਮਾ

    ਨਾਭਾ ਪਹੁੰਚਣ ’ਤੇ ਵਿਧਾਇਕ ਅਤੇ ਆਪ ਆਗੂਆਂ ਵੱਲੋਂ ਸਨਮਾਨ 

    • ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ : ਮਨਪ੍ਰੀਤ ਕੌਰ

    (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ (Manpreet Kaur) ਦਾ ਆਪ ਆਗੂਆਂ ਅਤੇ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਬੀਬੀ ਮਨਪ੍ਰੀਤ ਕੌਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਦਫਤਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਮਨਪ੍ਰੀਤ ਕੌਰ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲੈ ਰਹੀ ਹੈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। (Nabha News)

    ਇਹ ਵੀ ਪੜ੍ਹੋ : ਹਰਿਆਣਾ ਵਾਂਗ ਯੂਪੀ ’ਚ ਵੀ ਪ੍ਰੀਖਿਆਰਥੀਆਂ ਦੀ ਮੱਦਦ ਲਈ ਹੈਲਪ ਡੈਸਕ ਲਾਇਆ

    ਇਸ ਮੌਕੇ ਵਿਧਾਇਕ ਦੇਵਮਾਨ ਅਤੇ ਆਪ ਟੀਮ ਵੱਲੋ ਬੀਬੀ ਮਨਪ੍ਰੀਤ ਕੌਰ (Manpreet Kaur) ਨੂੰ ਫੁਲਕਾਰੀ ਅਤੇ ਉਨ੍ਹਾਂ ਦੇ ਪਤੀ ਤਰਲੋਕ ਸਿੰਘ ਤੂਰ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀਬੀ ਨਗਾਹ ਡਾਂਗ ਧਰਮਪਤਨੀ ਦੇਵ ਮਾਨ, ਸੀਨੀਅਰ ਕੌਂਸਲਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ, ਰੁਪਿੰਦਰ ਸਿੰਘ ਐਮ ਸੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ, ਗੁਰਲਾਲ ਸਿੰਘ ਮੱਲੀ ਚੇਅਰਮੈਨ ਲੈਂਡ ਮਾਰਗੇਜ ਬੈਂਕ ਨਾਭਾ, ਦੀਪਕ ਨਾਗਪਾਲ, ਹਰਸਿਮਰਨ ਸਿੰਘ ਸਾਹਨੀ , ਪ੍ਰਸਿੱਧ ਗਾਇਕ ਕਰਮਾ ਟੋਪਰ, ਹਰਮੇਸ਼ ਮੇਸ਼ੀ, ਜਗਵਿੰਦਰ ਪੂਨੀਆ, ਮੈਡਮ ਜਗਜੀਤ ਕੌਰ ਜਵੰਧਾ, ਚੇਅਰਮੈਨ ਧਰਮਿੰਦਰ ਸਿੰਘ ਸੁਖੇਵਾਲ, ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਕਰਮ ਸਿੰਘ ਮਟੋਰੜਾ, ਟਰੱਕ ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਰਹਿਲ, ਡਾ. ਸੁਖਦੇਵ ਸਿੰਘ ਸੰਧੂ, ਨਰਿੰਦਰ ਜੋਸ਼ੀ ਭਾਦਸੋ, ਦਲਜੀਤ ਸਰਪੰਚ, ਬਿੱਟੂ ਸਰਪੰਚ ਧਾਂਰੋਕੀ ਆਦਿ ਆਪ ਆਗੂ ਮੌਜੂਦ ਰਹੇ। Nabha News

    LEAVE A REPLY

    Please enter your comment!
    Please enter your name here