ਪ੍ਰਤਾਪ ਬਾਜਵਾ ਦਾ ਆਪਣੇ ਭਰਾਂ ਨਾਲ ਹੀ ਨਹੀਂ ਐ ਸੰਪਰਕ, ਆਪ ਵਿਧਾਇਕਾਂ ਨਾਲ ਕਿਥੋਂ ਰੱਖਣਗੇ ? | Punjab CM
ਪਾਰਟੀਆਂ ਛੱਡ ਦੇ ਦੂਜੀ ਪਾਰਟੀ ਵਿੱਚ ਜਾਣ ਦਾ ਕਲਚਰ ਕਾਂਗਰਸ ਪਾਰਟੀ ਵਿੱਚ : ਮਾਨ
Punjab CM: (ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦਾ ਆਪਣੇ ਖ਼ੁਦ ਦੇ ਭਰਾਂ ਫਤਿਹਜੰਗ ਬਾਜਵਾ ਨਾਂਲ ਹੀ ਸੰਪਰਕ ਨਹੀਂ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਸੰਪਰਕ ਹੋਣ ਦਾ ਦਾਅਵਾ ਕਿਵੇਂ ਪੇਸ਼ ਕਰ ਸਕਦੇ ਹਨ। ਅਸਲ ਵਿੱਚ ਉਨਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ, ਕਿਹੜਾ ਕਿਸ ਦੇ ਸੰਪਰਕ ਵਿੱਚ ਹੈ, ਉਸ ਤਾਂ ਸਿਰਫ਼ ਐਵੇਂ ਹੀ ਗੱਲ ਹੀ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: Patiala Crime News: ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦੇ ਨੇੜਲੇ 3 ਸਾਥੀ ਅਸਲੇ ਸਮੇਤ ਕਾਬੂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਤਾਪ ਬਾਜਵਾ ਦੇ ਬਿਆਨਾਂ ’ਤੇ ਤਲਖ ਟਿੱਪਣੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਸਲ ਵਿੱਚ ਕਾਂਗਰਸ ਪਾਰਟੀ ਵਿੱਚ ਇਹ ਕਲਚਰ ਹੈ, ਕਿ ਆਪਣੀ ਪਾਰਟੀ ਨੂੰ ਪਹਿਲਾਂ ਛੱਡ ਕੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ ਅਤੇ ਫਿਰ ਵਾਪਸ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਇਹ ਕਲਚਰ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਵਿੱਚ ਇਹ ਕਲਚਰ ਨਹੀਂ ਹੈ। ਉਨਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਇਨਾਂ ਦਾ ਇੱਕ ਕਾਂਗਰਸੀ ਲੀਡਰ ਢੋਲ ਵਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਹਾਰ ਗਈ ਤਾਂ ਸ਼ੋਸਲ ਮੀਡੀਆ ’ਤੇ ਉਸ ਵੀਡੀਓ ਹੇਠਾਂ ਹੀ ਕੁਮੈਂਟ ਆ ਰਹੇ ਸਨ ਕਿ ਕਾਂਗਰਸ ਪਾਰਟੀ ਦੀ ਦਿੱਲੀ ਵਿੱਚ ਤਾਂ ਜ਼ੀਰੋ ਆਈ ਹੈ। ਕੀ ਕਾਂਗਰਸ ਪਾਰਟੀ ਦੀ ਜ਼ੀਰੋ ਆਈ ਹੈ, ਇਸ ਲਈ ਢੋਲ ਵਜਾਏ ਜਾ ਰਹੇ ਹਨ। ਇਹ ਲੋਕ ਆਪਣਾ ਫਿਕਰ ਨਹੀਂ ਕਰਦੇ ਹਨ, ਜਦੋਂ ਕਿ ਦੂਜੀਆਂ ਵਿੱਚ ਨੁਕਸ ਕੱਢਦੇ ਹਨ। Punjab CM