ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਦਾ ਜਲਾਲਾਬਾਦ ਦੌਰਾ

ਸ੍ਰੀ ਬ੍ਰਾਹਮਣ ਸਭਾ ਵਲੋ ਕੀਤਾ ਸਨਮਾਨ

(ਰਜਨੀਸ਼ ਰਵੀ) ਜਲਾਲਾਬਾਦ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਵੱਲੋਂ ਅੱਜ ਜਲਾਲਾਬਾਦ ਦਾ ਦੌਰਾ ਕਰਦੇ ਹੋਏ
ਵੱਖ-ਵੱਖ ਪਰਿਵਾਰ ਨੂੰ ਮਿਲੇ ਅਤੇ ਬ੍ਰਾਹਮਣ ਸਭਾ ਜਲਾਲਾਬਾਦ ਵੱਲੋਂ ਭਗਵਾਨ ਸ੍ਰੀ ਪਰਸੂ ਰਾਮ ਜੀ ਦੀ ਜੈਅੰਤੀ ਸਬੰਧੀ ਰੱਖੇ ਸਮਾਗਮ ਸ਼ਿਰਕਤ ਕੀਤੀ । ਇਸ ਤੋ ਪਹਿਲਾ ਉਹਨਾ ਦਾ ਸਥਾਨਕ ਦਸਮੇਸ ਨਗਰ ਵਿਖੇ ਆਮ ਆਦਮੀ ਪਾਰਟੀ ਇਕ ਆਗੂ ਦੇ ਘਰ ਪੁੱਜਣ ਤੇ ਨਿਘਾ ਸਵਾਗਤ ਕੀਤਾ ਗਿਆ ਸਵਾਗਤ ਕਰਨ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਸਥਾਨਕ ਲੀਡਰ ਸਿਪ ਮੌਜ਼ੂਦ ਸਨ।
ਇਥੇ ਜਿਕਰਯੋਗ ਹੈ ਕਿ ਅੱਜ ਭਗਵਾਨ ਸ੍ਰੀ ਪਰਸੂ ਰਾਮ ਜੀ ਦੀ ਜੰਯਤੀ ਦੇ ਸੰਬਧ ਵਿੱਚ ਬ੍ਰਹਮਣ ਸਭਾ ਜਲਾਲਾਬਾਦ ਵਲੋ ਇਕ ਸਮਾਗਮ ਰੱਖਿਆ ਗਿਆ ਸੀ ਅਤੇ ਇਸ ਮੌਕੇ ਭਗਵਾਨ ਪਰਸ਼ੂ ਰਾਮ ਜੀ ਮੰਦਿਰ ਵਿਖੇ ਮੁਫਤ ਸਿਲਾਈ ਸਿਖਲਾਈ ਸੈਟਰ ਦਾ ਉਦਘਾਟਨ ਕੀਤਾ ਗਿਆ ਸੈਟਰ ਦਾ ਉਦਘਾਟਨ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਪਤਨੀ ਸ਼ੋਫੀਆ ਕੰਬੋਜ ਨੇ ਕੀਤਾ । ਇਸ ਮੌਕੇ ਇਥੇ ਪੁੱਜਣ ਤੇ ਮੁਖ ਮੰਤਰੀ ਭਗਵੰਤ ਮਾਨ ਦੀ ਮਾਤਾ ਨੂੰ ਸਨਮਾਨ ਚਿਨ੍ਹ ਦੇ ਬ੍ਰਾਹਮਣ ਸਭਾ ਵਲੋ ਸਨਮਾਨਿਤ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here