ਸਾਡੇ ਨਾਲ ਸ਼ਾਮਲ

Follow us

12.9 C
Chandigarh
Monday, February 23, 2026
More
    Home Breaking News ਮੁੱਖ ਮੰਤਰੀ ਭਗ...

    ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਹੁਰੇ ਘਰ, ਨਵੇਂ ਵਿਆਹੇ ਜੋੜੇ ਨੂੰ ਵੇਖਣ ਲਈ ਛੱਤ ‘ਤੇ ਚੜ੍ਹੇ ਲੋਕ

    bagwan maan, CM Bhagwant Mann

    ਪਿਹੋਵਾ ਵਾਸੀਆਂ ਨੇ ਕੀਤਾ ਮੁੱਖ ਮੰਤਰੀ ਦਾ ਨਿੱਘਾ ਸਵਾਗਤ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਸਹੁਰੇ ਘਰ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਪਹੁੰਚੇ। ਮੁੱਖ ਮੰਤਰੀ ਆਪਣੀ ਪਤਨੀ ਨਾਲ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ’ਚ ਸਥਿਤ ਤਿਲਕ ਕਲੋਨੀ ਪਹੁੰਚੇ। ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਨਵੀਂ ਵਿਆਹੀ ਜੋੜੀ ਨੂੰ ਵੇਖਣ ਲਈ ਲੋਕ ਛੱਤਾਂ ’ਤੇ ਚੜ੍ਹ੍ ਗਏ। ਇਸ ਦੌਰਾਨ ਭਗਵੰਤ ਮਾਨ ਨੇ ਦੋਵੇਂ ਹੱਥ ਹਿਲਾ ਕੇ ਲੋਕਾਂ ਦੇ ਸਵਾਗਤ ਕਬੂਲ ਕੀਤਾ। ਮਾਨ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਹੱਥ ਹਿਲਾ ਰਹੀ ਸੀ।

    maan o

    ਵਿਆਹ ਸਮਾਗਮ ਹੋਇਆ ਸੀ ਬਿਲਕੁਲ ਸਾਦਾ

    ਜਿਕਰਯੋਗ ਹੀ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਆਪਣੇ ਸਮਾਗਮ ਨੂੰ ਬਿਲਕੁਲ ਸਾਦਾ ਰੱਖਿਆ ਸੀ। ਇਸ ’ਚ ਉਨ੍ਹਾਂ ਨੇ ਆਪਣੇ ਕੈਬਨਿਟ ਮੰਤਰੀਆਂ ਤੇ ਐਮਐਲਏ ਨੂੰ ਨਹੀਂ ਸੱਦਿਆ ਸੀ। ਪਾਰਟੀ ’ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਰਿਵਾਰ ਸਮੇਤ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਸਾਂਸਦ ਰਾਘਵ ਚੱਢਾ ਨੇ ਵਿਆਹ ਸਮਾਰੋਹ ਦੇ ਸਮਾਗਮ ਦਾ ਸਾਰਾ ਪ੍ਰਬੰਧ ਕੀਤਾ ਸੀ।

    ਦੱਸ ਦੇਈਏ ਕਿ 32 ਸਾਲਾ ਗੁਰਪ੍ਰੀਤ ਕੌਰ ਭਗਵੰਤ ਨਾਲੋਂ 16 ਸਾਲ ਛੋਟੀ ਹੈ। ਦੱਸਿਆ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਹੋਈ ਸੀ। ਭਗਵੰਤ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਨੇ 2015 ‘ਚ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਲਿਆ ਸੀ। ਭਗਵੰਤ ਮਾਨ ਦੇ ਪਹਿਲੇ ਵਿਆਹ ਤੋਂ 2 ਬੱਚੇ ਦਿਲਸ਼ਾਨ (17) ਅਤੇ ਸੀਰਤ (21) ਹਨ ਅਤੇ ਦੋਵੇਂ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here