Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ’ਚ ਲਹਿਰਾਇਆ ਤਿਰੰਗਾ, ਕੀਤਾ ਇਹ ਵੱਡਾ ਐਲਾਨ, ਜਾਣੋ

Punjab News

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲਦੀ ਹੀ 10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਕਰਾਂਗੇ ਭਰਤੀ

  • ਪਹਿਲੀ ਵਾਰ ਬੀਐੱਸਐੱਫ ਦੀ ਝਾਕੀ ਸ਼ਾਮਲ

ਜਲੰਧਰ (ਸੱਚ ਕਹੂੰ ਨਿਊਜ਼)। Punjab News: ਪੰਜਾਬ ’ਚ ਵੀਰਵਾਰ ਨੂੰ ਜਲੰਧਰ ’ਚ ਆਜਾਦੀ ਦਿਵਸ ’ਤੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜਾਦ ਹੋਇਆਂ 78 ਸਾਲ ਹੋ ਗਏ ਹਨ। ਅਜਾਦੀ ਦਾ ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਹੈ। ਕਿਉਂਕਿ ਆਜਾਦੀ ਲਈ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਆਜਾਦੀ ਮਿਲਣ ਤੋਂ ਲੈ ਕੇ ਹੁਣ ਤੱਕ ਪੰਜਾਬ ਵੰਡ ਦਾ ਦੁੱਖ ਝੱਲ ਰਿਹਾ ਹੈ। ਅਸੀਂ ਅਜਾਦੀ ਬਹੁਤ ਪਿਆਰ ਨਾਲ ਹਾਸਲ ਕੀਤੀ ਹੈ ਪਰ ਦੇਸ਼ ਦੀ ਤਰੱਕੀ ’ਚ ਪੰਜਾਬੀਆਂ ਨੇ ਜੋ ਯੋਗਦਾਨ ਪਾਇਆ ਹੈ ਉਹ ਬੇਮਿਸਾਲ ਹੈ।

ਮੁੱਖ ਮੰਤਰੀ ਮਾਨ ਦੇ ਸੰਬੋਧਨ ਬਾਰੇ 5 ਅਹਿਮ ਗੱਲਾਂ | Punjab News

1. ਪੰਜਾਬ ਦਾ ਸਮਾਜਿਕ ਬੰਧਨ ਬਹੁਤ ਮਜਬੂਤ ਹੈ

ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮਾਜਿਕ ਬੰਧਨ ਬਹੁਤ ਮਜ਼ਬੂਤ ਹੈ। ਇਸ ’ਚ ਨਫਰਤ ਦੇ ਬੀਜ ਫੈਲਾਉਣ ਦੀ ਕੋਸ਼ਿਸ਼ ਨਾ ਕਰੋ। ਇੱਥੇ ਈਦ, ਰਾਮਨਵਮੀ, ਹਨੂੰਮਾਨ ਜਯੰਤੀ ਵਰਗੇ ਤਿਉਹਾਰ ਇਕੱਠੇ ਮਨਾਏ ਜਾਂਦੇ ਹਨ। ਸ਼ਹੀਦ ਸਾਰੇ ਦੇਸ਼ ਦੇ ਹੁੰਦੇ ਹਨ। ਇਨ੍ਹਾਂ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ।

2. ਨਸ਼ਿਆਂ ਸਬੰਧੀ ਜੀਰੋ ਟਾਲਰੈਂਸ ਨੀਤੀ ਬਣਾਈ | Punjab News

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਨੇ ਜੀਰੋ ਟਾਲਰੈਂਸ ਦੀ ਨੀਤੀ ਬਣਾਈ ਹੈ। ਹੁਣ ਤੱਕ 14394 ਨਸ਼ਾ ਤਸਕਰ ਫੜੇ ਜਾ ਚੁੱਕੇ ਹਨ। 10,000 ਐਫਆਈਆਰ 394 ਵੱਡੇ ਨਸ਼ਾ ਤਸਕਰ ਫੜੇ ਗਏ ਹਨ। ਨਸ਼ਾ ਤਸਕਰਾਂ ਦੀ 173 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ। Punjab News

3. ਸਰਕਾਰ ਬਿਜ਼ਲੀ ਬੇਚ ਕੇ ਕਰੋੜਾਂ ਰੁਪਏ ਕਮਾ ਰਹੀ ਹੈ | Punjab News

ਸੂਬੇ ਨੇ ਬਿਜਲੀ ਖੇਤਰ ’ਚ ਸਰਪਲੱਸ ਕਰ ਦਿੱਤਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਿਆ ਗਿਆ ਹੈ। ਹੁਣ ਪੰਜ ’ਚੋਂ ਤਿੰਨ ਸਰਕਾਰੀ ਥਰਮਲ ਪਲਾਂਟ ਹਨ। ਸਰਕਾਰ ਬਿਜਲੀ ਵੇਚ ਕੇ ਕਰੋੜਾਂ ਰੁਪਏ ਕਮਾ ਰਹੀ ਹੈ।

Read This : Punjab News: ਪੰਜਾਬ ਕੈਬਨਿਟ ਮੀਟਿੰਗ ’ਚ ਮੁੱਖ ਮੰਤਰੀ ਮਾਨ ਨੇ ਲਏ ਅਹਿਮ ਫੈਸਲੇ

4.10 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਕੀਤੀ ਜਾਵੇਗੀ ਭਰਤੀ | Punjab News

ਪੰਜਾਬ ’ਚ ਹੁਣ ਤੱਕ 44666 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਨੌਜਵਾਨਾਂ ਨੂੰ ਰਿਸ਼ਵਤ ਦਿੱਤੇ ਬਿਨਾਂ ਨੌਕਰੀਆਂ ਮਿਲ ਰਹੀਆਂ ਹਨ। ਪੁਲਿਸ ’ਚ ਜਲਦ ਹੀ 10 ਹਜਾਰ ਮੁਲਾਜਮਾਂ ਦੀ ਭਰਤੀ ਕੀਤੀ ਜਾਵੇਗੀ।

5. ਸੜਕ ਸੁਰੱਖਿਆ ਬਲਾਂ ਬਾਰੇ ਦੂਜੇ ਸੂਬੇ ਪੁੱਛ ਰਹੇ | Punjab News

ਸੜਕ ਸੁਰੱਖਿਆ ਬਲ ਬਣਾਉਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਫੋਰਸ ਫਰਵਰੀ ਤੋਂ ਹੁਣ ਤੱਕ 1400 ਲੋਕਾਂ ਦੀ ਜਾਨ ਬਚਾ ਚੁੱਕੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਕੀਮਤੀ ਸਮਾਨ ਵੀ ਬਚ ਗਿਆ ਹੈ। ਹੋਰ ਸੂਬੇ ਵੀ ਇਸ ਫੋਰਸ ਬਾਰੇ ਪੁੱਛ ਰਹੇ ਹਨ। ਰੋਡ ਸੇਫਟੀ ਫੋਰਸ ਸਾਡਾ ਕਾਪੀਰਾਈਟ ਹੈ। ਅਜਿਹੇ ’ਚ ਹੁਣ ਅਸੀਂ ਪੈਸੇ ਲੈ ਕੇ ਟ੍ਰੇਨਿੰਗ ਦੇਵਾਂਗੇ। Punjab News