ਲਗਭੱਗ 51 ਲੱਖ ਘਰਾਂ ਨੂੰ ਬਿਜਲੀ ਦੇ ਬਿੱਲ ਆਉਣਗੇ ਜ਼ੀਰੋ
- ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ਜ਼ੀਰੋ ਬਿੱਲ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਗੱਲ ਕਹੀ ਹੈ। ਮਾਨ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਕੀਤੀ ਹੈ ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ਬਿਜਲੀ ਗਰੰਟੀ ਸਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ 1 ਜਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ ਹੈ। ਜੁਲਾਈ-ਅਗਸਤ ਮਹੀਨੇ ਦਾ ਬਿੱਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ। ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ.. ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ..। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਜੋ ਕਈ ਗਰੀਬ ਲੋਕ ਸਨ ਜੋ ਬਿੱਲ ਨਹੀਂ ਭਰ ਸਕਦੇ ਸਨ ਉਨ੍ਹਾਂ ਲਈ ਇਹ ਖਬਰ ਜ਼ਰੂਰ ਵੱਡੀ ਰਾਹਤ ਲੈ ਕੇ ਆਵੇਗੀ।
बिजली गारंटी से संबंधित एक अच्छी खबर पंजाबियों के साथ साझा कर रहा हूं … 1 जुलाई से मुफ्त बिजली का वादा लागू हो गया है..जुलाई-अगस्त का बिल सितंबर के पहले हफ्ते में आएगा… खुशखबरी है कि लगभग 51 लाख घरों का बिजली का बिल ज़ीरो आएगा…
हम जो कहते हैं, वह करते हैं।— Bhagwant Mann (@BhagwantMann) July 16, 2022
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ