(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਅਚਾਨਕ ਸਵੇਰੇ 11 ਵਜੇ ਐਮਰਜੰਸੀ ਕੈਬਿਨੇਟ ਮੀਟਿੰਗ ਸੱਦ ਲਈ ਹੈ। ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਕੁਝ ਘੰਟੇ ਬਾਅਦ ਹੀ ਇਸ ਕੈਬਿਨੇਟ ਮੀਟਿੰਗ ਦੇ ਸੱਦੇ ਜਾਣ ਤੋਂ ਹਰ ਕੋਈ ਹੈਰਾਨ ਹੈ ਕਿ ਆਖਰਕਾਰ ਇਹੋ ਜਿਹੀ ਕਿਹੜੀ ਐਮਰਜੰਸੀ ਆ ਗਈ ਜਿਹੜਾ ਅਚਾਨਕ ਕੈਬਿਨੇਟ ਮੀਟਿੰਗ ਨੂੰ ਸੱਦਣਾ ਪਿਆ ਹੈ। Punjab News
ਇਹ ਵੀ ਪੜ੍ਹੋ: Haryana Assembly Elections : ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਸੂਤਰਾਂ ਅਨੁਸਾਰ ਕੈਬਿਨੇਟ ਮੀਟਿੰਗ ਵਿੱਚ ਕਿਹੜਾ ਏਜੰਡਾ ਹੋਏਗਾ ਇਸ ਬਾਰੇ ਕੈਬਿਨੇਟ ਮੰਤਰੀਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਇੱਥੇ ਤੱਕ ਕੀ ਕੁਝ ਕੈਬਿਨੇਟ ਮੰਤਰੀ ਖੁਦ ਇਸ ਬਾਰੇ ਜਾਣਕਾਰੀ ਲੈਂਦੇ ਨਜ਼ਰ ਆ ਰਹੇ ਸਨ ਕਿ ਆਖਰਕਾਰ ਇਹ ਅਚਾਨਕ ਮੀਟਿੰਗ ਕਿਉਂ ਸੱਦੀ ਗਈ ਹੈ ?