ਮੈਂ ਪੰਜਾਬ ਨੂੰ ਬੁਲੰਦੀਆਂ ’ਤੇ ਦੇਖਣਾ ਚਾਹੁੰਦਾ ਹਾਂ : ਮੁੱਖ ਮੰਤਰੀ ਮਾਨ
- ਸ਼ਹੀਦਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ
- ਹੁਣ ਤੱਕ ਅਸੀਂ 829 ਮੁਹੱਲਾ ਕਲੀਨਿਕ ਖੋਲ੍ਹੇ ਚੁੱਕੇ ਹਾਂ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। Rakhar Punya : ਰੱਖੜ ਪੁੰਨਿਆ ਮੌਕੇ ਇਤਿਹਾਸਕ ਧਰਤੀ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ’ਚ ਮੁੱਖ ਮੰਤਰੀ ਮਾਨ ਨੇ ਸ਼ਿਰਕਤ ਕੀਤੀ। ਸਮਾਗਮ ’ਚ ਪਹੁੰਚਣ ’ਤੇ ਮੁੱਖ ਮੰਤਰੀ ਮਾਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀਆਂ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ‘ਆਪ’ ਸਰਕਾਰ ਨੇ 44,666 ਨੌਕਰੀਆਂ ਦਿੱਤੀਆਂ ਹਨ,ਭਾਵ ਹੁਣ ਤੱਕ ਰੋਜ਼ਾਨਾ 51 ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਉਹ ਵਿਰੋਧੀ ਆਗੂ ਕਿੱਥੇ ਹਨ ਜੋ ਉਸ ਨੂੰ ਗਾਲ੍ਹਾਂ ਕੱਢਦੇ ਸਨ? ਜਦੋਂ ਉਸ ਨੇ ਇਹ ਬਿਆਨ ਦਿੱਤਾ ਕਿ ਲੋਕ ਵਿਦੇਸ਼ ਤੋਂ ਵਾਪਸ ਆਉਣਗੇ ਤਾਂ ਉਸ ਦਾ ਮਜ਼ਾਕ ਉਡਾਇਆ ਗਿਆ। ਅੱਜ ਜਦੋਂ ਲੋਕ ਪਰਤ ਰਹੇ ਹਨ ਤਾਂ ਵਿਰੋਧੀ ਧਿਰ ਚੁੱਪ ਬੈਠੀ ਹੈ।
ਇਹ ਵੀ ਪੜ੍ਹੋ: Virat Kohli ਦੇ ਕੌਮਾਂਤਰੀ ‘ਕ੍ਰਿਕਟ’ ’ਚ ‘16’ ਸਾਲ ਪੂਰੇ
ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਜਦੋਂ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਆਪ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਕਿੱਥੇ ਰੱਖਣਾ ਹੈ। ਜ਼ਿਆਦਾਤਰ ਸਮਾਗਮ ਸਟੇਡੀਅਮ ਜਾਂ ਸੰਸਦ ਭਵਨ ’ਚ ਹੁੰਦੇ ਹਨ। ਪਰ ਅਸੀਂ ਸਹੁੰ ਚੁੱਕ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਰੱਖਿਆ। Rakhar Punya
ਉਨ੍ਹਾਂ ਕਿਹਾ ਕਿ ਹੁਣ ਸਰਕਾਰ ਪਿੰਡਾਂ ਤੇ ਕਸਬਿਆਂ ਤੋਂ ਚੱਲਦੀ ਹੈ। ਪੰਜਾਬ ਸਰਕਾਰ ਨੇ ਤੁਹਾਡੇ ਸਰਕਾਰ ਦੁਆਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਆਉਣ ’ਤੇ ਸੂਬੇ ’ਚ ਬਿਜਲੀ ਮੁਫਤ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਲਈ 12 ਘੰਟੇ ਲਗਾਤਾਰ ਬਿਜਲੀ ਦਿੱਤੀ ਜਾ ਰਹੀ ਹੈ। ਹੁਣ ਖੇਤਾਂ ’ਚ ਬਿਜਲੀ ਦਿਨੇ ਆਉਂਦੀ ਹੈ। ਉਨ੍ਹਾਂ ਦੇਸ਼ ’ਚ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਥਰਮਲ ਪਲਾਂਟ ਖਰੀਦਿਆ ਹੈ। ਨਹੀਂ ਤਾਂ ਜਿਆਦਾਤਰ ਸਰਕਾਰਾਂ ਵੇਚਦੀਆਂ ਹੁੰਦੀਆਂ ਹਨ। ਹੁਣ ਪੰਜਾਬ ’ਚ ਬਿਜਲੀ ਦੀ ਕੋਈ ਘਾਟ ਨਹੀਂ ਹੈ।