ਭਾਜਪਾ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ (Punjab BJP)
(ਗੁਰਤੇਜ ਜੋਸੀ) ਮਾਲੇਰਕੋਟਲਾ। Punjab BJP ਭਾਜਪਾ ਇਕਾਈ ਮਾਲੇਰਕੋਟਲਾ ਦੇ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਸਥਾਨਕ ਗਰੇਵਾਲ ਚੌਕ ਵਿੱਚ ਪ੍ਦਰਸ਼ਨ ਕਰਦਿਆਂ ਪੁਤਲਾ ਫੁਕਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਥਾਪਰ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੇਠਲੀ ਅਦਾਲਤ ਤੋਂ ਲੈ ਕੇ ਮਾਣਯੋਗ ਹਾਈਕੋਰਟ ਵੱਲੋਂ ਉਹਨਾਂ ਦੀ ਜਮਾਨਤਾਂ ਰੱਦ ਕੀਤੇ ਜਾਣ ਦੇ ਬਾਵਜੂਦ ਵੀ ਉਹ ਸੀਐਮ ਦੀ ਕੁਰਸੀ ’ਤੇ ਬੈਠੇ ਹਨ। ਉਹਨਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਹੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜਿਸ ’ਤੇ ਕੋਈ ਵੀ ਕਰਪਸ਼ਨ ਦਾ ਦਾਗ ਲੱਗ ਜਾਏ ਉਹਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਬਰਨਾਲਾ ਵਿਖੇ ਘਰ ਦੇ ਬਾਹਰ ਖੜੀ ਗੱਡੀ ਦੇ ਸ਼ੀਸ਼ੇ ਤੋੜ ਕੇ ਲੱਖਾਂ ਰੁਪਏ ਕੱਢ ਕੇ ਫਰਾਰ
ਥਾਪਰ ਨੇ ਅੱਗੇ ਦੱਸਿਆ ਕਿ ਇਹਨਾਂ ਵੱਲੋਂ ਸ਼ਰਾਬ ਘੁਟਾਲੇ ਤੋਂ ਇਲਾਵਾ ਸ਼ੀਸ਼ ਮਹਿਲ ਘੁਟਾਲਾ ਜੋ ਕੀ ਇਹਨਾਂ ਦੀ ਸਰਕਾਰੀ ਰਿਹਾਇਸ਼ ਹੈ ਉਹਦੇ ਉੱਪਰ 50 ਕਰੋੜ ਤੋਂ ਵੱਧ ਦੀ ਲਾਗਤ ਨਾਲ ਆਪਣੀ ਸਰਕਾਰੀ ਰਿਹਾਇਸ਼ ਤਿਆਰ ਕਰਵਾਈ ਗਈ ਅਤੇ ਵੀਆਈਪੀ ਕਲਚਰ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਵਿੱਚੋਂ 200 ਤੋਂ ਵੱਧ ਗੰਨਮੈਨਾਂ ਲੈ ਕੇ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਹੈ ਅਤੇ ਕੇਜਰੀਵਾਲ ਜਦੋਂ ਬਾਹਰ ਸਨ ਤਾਂ ਉਹ ਪੰਜਾਬ ਦੇ ਪੈਸੇ ਨੂੰ ਵੀ ਬਰਬਾਦ ਕਰਨ ਵਿੱਚ ਸਭ ਤੋਂ ਮੂਹਰੇ ਸਨ ਕਿਉਂਕਿ ਉਹਨਾਂ ਨੇ ਪੰਜਾਬ ਦੇ ਜਹਾਜ਼ ਨੂੰ ਦੁਰਵਰਤੋਂ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਵੱਡੀ ਮਾਰ ਮਾਰੀ ਹੈ । Punjab BJP
ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਪਹੁੰਚੀਆਂ
ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਪਹੁੰਚੀਆਂ ਮਹਿਲਾਵਾਂ ਵਿੱਚੋਂ ਭਾਜਪਾ ਜ਼ਿਲ੍ਹਾ ਵਾਈਸ ਪ੍ਰਧਾਨ ਐਡਵੋਕੇਟ ਰੀਨਾ ਗੋਇਲ ਨੇ ਦੱਸਿਆ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀ ਭੋਲੀ ਭਾਲੀ ਮਹਿਲਾਵਾਂ ਨੂੰ ਗੁੰਮਰਾਹ ਕਰਕੇ ਹਜ਼ਾਰ ਰੁਪਏ ਦਾ ਲੋਲੀਪੋਪ ਦਿੱਤਾ ਗਿਆ ਸੀ ਜੋ ਕਿ ਝੂਠ ਦਾ ਪੁਲਿੰਦਾ ਹੀ ਸਾਬਿਤ ਹੋਇਆ। ਹੁਣ ਲੋਕ ਇਹਨਾਂ ਨੂੰ ਲੋਕ ਸਭਾ ਇਲੈਕਸ਼ਨ ਵਿੱਚ ਸਬਕ ਸਿਖਾਣਗੇ । ਮੰਡਲ ਪ੍ਰਧਾਨ ਦੀਪਕ ਸ਼ੋਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣ ।
ਇਸ ਮੌਕੇ ਜਿਲਾ ਜਨਰਲ ਸਕੱਤਰ ਜਾਹਿਦ ਪੀਰਜੀ, ਦਵਿੰਦਰ ਸਿੰਗਲਾ (ਬੋਬੀ) ਓਬੀਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਵੈਦ ਮੋਹਨ ਲਾਲ ਜੀ, ਅਨੀਤਾ ਜੈਨ, ਐਡਵੋਕੇਟ ਰੀਨਾ ਗੋਇਲ ਦੋਨੋਂ ਜਿਲਾ ਵਾਈਸ ਪ੍ਰਧਾਨ, ਜਿਲਾ ਸਕੱਤਰ ਮਾਸਟਰ ਰਾਜੀਵ ਕਲਿਆਣ,ਬਿੰਦੀਆ ਜੈਨ ਜਿਲਾ ਸਕੱਤਰ, ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਸ਼੍ਰੀਮਤੀ ਰਕਸ਼ਾ ਜੈਨ, ਮਨਿਓਰਟੀ ਮੋਰਚਾ ਜਿਲ੍ਹਾ ਪ੍ਰਧਾਨ ਲਿਆਕਤ ਅਲੀ, ਮੰਡਲ ਪ੍ਰਧਾਨ ਦੀਪਕ ਸੋਰੀ, ਮੰਡਲ ਪ੍ਰਧਾਨ ਹਰਬਾਗ ਸਿੰਘ ਬਾਗਾ, ਮੰਡਲ ਪ੍ਰਧਾਨ ਕਾਲਾ ਖਾਂ, ਵਿਸ਼ਾਲ ਸ਼ਰਮਾ ਮੰਡਲ ਪ੍ਰਧਾਨ,ਮੰਡਲ ਕਾਰਿਆਕਰੀ ਪ੍ਰਧਾਨ ਲਕਸ਼ੇ ਸਿੰਗਲਾ, ਸਤੀਸ਼ ਗੋਇਲ , ਅੰਕਿਤ ਭਾਟੀਆ,ਪੰਕਜ ਚਨਾ , ਸੰਦੀਪ ਭਾਟੀਆ (ਕਾਲਾ ਠਠਿਆਰ) ਪੰਕਜ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। Punjab BJP