ਈਡੀ ਦੀ ਗ੍ਰਿਫ਼ਤਾਰੀ ’ਤੇ ਅੰਤਰਿਮ ਰੋਕ | Supreme Court
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਵੱਲੋਂ ਦਾਖਲ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਗੈਰ-ਵਿਹਾਰਿਕ ਕਰਾਰ ਦਿੰਦਿਆਂ ਸੋਮਵਾਰ ਨੂੰ ਰੱਦ ਕਰ ਦਿੱਤਾ ਜਸਟਿਸ ਆਰ ਭਾਨਮਤੀ ਤੇ ਜਸਟਿਸ ਏ. ਐਸ. ਬੋਪੰਨਾ ਦੀ ਬੈਂਚ ਨੇ ਕਿਹਾ ਕਿ ਚਿਦੰਬਰਮ ਦੀ ਗ੍ਰਿਫ਼ਤਾਰੀ ਨਾਲ ਹੀ ਉਨ੍ਹਾਂ ਦੀ ਸਬੰਧਿਤ ਪਟੀਸ਼ਨ ਵਿਹਾਰਿਕ ਹੋ ਚੁੱਕੀ ਹੈ ਅਦਾਲਤ ਨੇ ਇਸ ਮਾਮਲੇ ’ਚ ਪਟੀਸ਼ਨਕਰਤਾ ਨੂੰ ਅਦਾਲਤ ਕੋਲ ਲਗਾਤਾਰ ਜ਼ਮਾਨਤ ਲਈ ਬਿਨੈ ਕਰਨ ਦੀ ਛੋਟ ਵੀ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਪਟੀਸ਼ਨਕਰਤਾ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਕਰਦੇ ਸਮੇਂ ਦਿੱਲੀ ਹਾਈਕੋਰਟ ਦੀ ਟਿੱਪਣੀ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਈਡੀ ਨਾਲ ਸਬੰਧਿਤ ਮਾਮਲੇ ’ਚ ਸੁਣਵਾਈ ਜਾਰੀ ਹੈ। (Supreme Court)
ਜਦੋਂਕਿ ਸੀਬੀਆਈ ਰਿਮਾਂਡ ਖਿਲਾਫ਼ ਚਿਦੰਬਰਮ ਦੀ ਪਟੀਸ਼ਨ ਲਿਸਟਿੰਗ ਦੇ ਪੇਂਚ ’ਚ ਫਸ ਗਈ, ਕਿਉਂਕਿ ਚੀਫ਼ ਜਸਟਿਸ ਰੰਜਨ ਗੋਗੋਈ ਤੋਂ ਫਿਲਹਾਲ ਇਸ ਦੀ ਮਨਜ਼ੂਰੀ ਨਹੀਂ ਮਿਲੀ ਹੈ ਚਿਦੰਬਰਮ ਦੀ ਸੀਬੀਆਈ ਰਿਮਾਂਡ ਅੱਜ ਖ਼ਤਮ ਹੋ ਰਹੀ ਹੈ ਤੇ ਉਨ੍ਹਾਂ ਰਿਮਾਂਡ ਖਿਲਾਫ਼ ਨਵੀਂ ਪਟੀਸ਼ਨ ਵੀ ਦਾਖਲ ਕੀਤੀ ਹੈ ਪਰ ਹਾਲੇ ਤੱਕ ਇਹ ਸੁਣਵਾਈ ਲਈ ਸੂਚੀਬੱਧ ਨਹੀਂ ਹੋ ਸਕੀ ਹੈ ਈਡੀ ਮਾਮਲੇ ’ਚ ਕੋਰਟ ਨੇ ਚਿਦੰਬਰਮ ਦੀ ਗ੍ਰਿਫ਼ਤਾਰੀ ’ਤੇ ਮੰਗਲਵਾਰ ਤੱਕ ਅੰਤਰਿਮ ਰੋਕ ਲਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਨੂੰ ਚਿਦੰਬਰਮ ਦੀਆਂ ਦੋ ਪਟੀਸ਼ਨਾਂ ਅੱਜ ਤੱਕ ਲਈ ਮੁਲਤਵੀਂ ਕਰ ਦਿੱਤੀ ਗਈ ਸੀ ਸੀਨੀਅਰ ਕਾਂਗਰਸ ਆਗੂ ਚਿਦੰਬਰਮ ਨੇ ਸੀਬੀਆਈ ਰਿਮਾਂਡ ਖਿਲਾਫ਼ ਵੀ ਇੱਕ ਨਵੀਂ ਪਟੀਸ਼ਨ ਦਾਖਲ ਕੀਤੀ ਹੈ ਉਨ੍ਹਾਂ ਇੱਕ ਹੇਠਲੀ ਅਦਾਲਤ ਨੇ ਅੱਜ ਤੱਕ ਲਈ ਸੀਬੀਆਈ ਦੀ ਹਿਰਾਸਤ ’ਚ ਭੇਜ ਦਿੱਤਾ ਸੀ। (Supreme Court)