ਸੁਪਰੀਮ ਕੋਰਟ ਤੋਂ ਫਿਲਹਾਲ ਨਹੀਂ ਮਿਲੀ ਰਾਹਤ | Chidambaram
- ਹੁਣ ਬਿਨਾ ਦੱਸੇ ਦੇਸ਼ ਨਹੀਂ ਛੱਡ ਸਕਣਗੇ ਚਿਦੰਬਰਮ, ਸ਼ੁੱਕਰਵਾਰ ਨੂੰ ਸੁਣਵਾਈ ਕਰੇਗਾ ਸੁਪਰੀਮ ਕੋਰਟ | Chidambaram
- ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ਾਂ ਨੂੰ ਨਕਾਰਿਆ | Chidambaram
ਨਵੀਂ ਦਿੱਲੀ (ਏਜੰਸੀ)। ਆਖਰ ਬੁੱਧਵਾਰ ਰਾਤ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਨੇ ਗਿਰਫ਼ਤਾਰ ਕਰ ਲਿਆ ਤਿੰਨ-ਸੌ ਪੰਜ ਕਰੋੜ ਰੁਪਏ ਦੇ ਆਈਐਨਐਕਸ ਮੀਡੀਆ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਰਾਹਤ ਨਹੀਂ ਦਿੱਤੀ ਸੀ ਤੇ ਹੁਣ ਇਸ ਮਾਮਲੇ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ ਸਾਬਕਾ ਕੇਂਦਰੀ ਮੰਤਰੀ ਦੀ ਜ਼ਮਾਨਤ ਲਈ ਵਕੀਲ ਕਪਿਲ ਸਿੱਬਲ ਬੁੱਧਵਾਰ ਸਵੇਰੇ ਫਿਰ ਸੁਪਰੀਮ ਕੋਰਟ ਪਹੁੰਚੇ ਸਨ।
ਓਧਰ ਗਿਰਫ਼ਤਾਰੀ ਤੋ ਪਹਿਲਾਂ ਪੀ. ਚਿਦੰਬਰਮ ਨੇ 24 ਘੰਟੇ ਪਾਸੇ ਰਹਿਣ ਤੋਂ ਬਾਅਦ ਕਾਂਗਰਸ ਦੇ ਦਫ਼ਤਰ?’ਚ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਮੁਲਜ਼ਮ ਨਹੀਂ ਹੈ ਤੇ ਨਾ ਹੀ ਉਨ੍ਹਾਂ ਖਿਲਾਫ਼ ਕੋਈ ਚਾਰਜਸੀਟ ਦਾਇਰ ਹੋਈ ਹੈ ਉਨ੍ਹਾਂ ਇਹ ਵੀ ਮੇਰੇ ਬਾਰੇ ਵਿਰੋਧੀਆਂ ਨੇ ਫਰਾਰ ਹੋਣ ਦਾ ਝੂਠਾ ਪ੍ਰਚਾਰ ਕੀਤਾ ਹੈ ਚਿਦੰਬਰਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਦਾਲਤ ‘ਤੇ ਭਰੋਸਾ ਹੈ ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨਿਆਂ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ
ਸ੍ਰੀ ਸਿੱਬਲ ਨੇ ਜਸਟਿਸ ਐਨ. ਵੀ. ਰਮਨ ਦੀ ਬੈਂਚ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ ਪਰ ਉਨ੍ਹਾਂ ਇਸ ਸਬੰਧੀ ਕੋਈ ਫੈਸਲਾ ਦੇਣ ਤੋਂ ਨਾਂਹ ਕਰਦਿਆਂ ਸਬੰਧਿਤ ਮਾਮਲਾ ਚੀਫ਼ ਜਸਟਿਸ ਰੰਜਨ ਗੋਗੋਈ ਸਾਹਮਣੇ ਭੇਜ ਦਿੱਤਾ ਜਸਟਿਸ ਰਮਨ ਨੇ ਇਸ ਦਰਮਿਆਨ ਚਿਦੰਬਰਮ ਨੂੰ ਗ੍ਰਿਫ਼ਤਾਰ ਤੋਂ ਤੁਰੰਤ ਅੰਤਰਿਮ ਰਾਹਤ ਤੋਂ ਨਾਂਹ ਵੀ ਕੀਤੀ ਸਿੱਬਲ ਨੇ ਚੀਫ਼ ਜਸਟਿਸ ਦੀ ਬੈਂਚ ਦਾ ਰੁਖ ਕੀਤਾ ਪਰ ਉੱਥੇ ਅਯੁੱਧਿਆ ਵਿਵਾਦ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਸੀ ਚਿਦੰਬਰਮ ਦੇ ਖਿਲਾਫ਼ ਧਨ ਸੋਧ ਮਾਮਲੇ ਦੀ ਜਾਂਚ ਕਰ ਰਹੇ। (Chidambaram)
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਉਹ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕਣਗੇ ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਦੇ ਜੱਜ ਸੁਨੀਲ ਗੌਰ ਨੇ ਮੰਗਲਵਾਰ ਨੂੰ ਆਈਐਨਐਕਸ ਮੀਡੀਆ ਮਾਮਲੇ ‘ਚ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਦੋਵੇਂ ਹੀ ਏਜੰਸੀਆਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਚਿਦੰਬਰਮ ਦੀ ਤਲਾਸ਼ੀ ‘ਚ ਜੁਟੀਆਂ ਹੋਈਆਂ ਹਨ ਪਰ ਹਾਲੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ। (Chidambaram)
ਚਿਦੰਬਰਮ ‘ਤੇ ਕੀ ਹਨ ਦੋਸ਼? | Chidambaram
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਨਿਵੇਸ਼ ਸੰਵਰਧਨ ਬੋਰਡ (ਐਫਆਈਪੀਬੀ) ਨੇ ਦੋ ਉਪਕ੍ਰਮਾਂ ਨੂੰ ਮਨਜ਼ੂਰੀ ਦਿੱਤੀ ਸੀ ਆਈਐਨਐਕਸ ਮੀਡੀਆ ਮਾਮਲੇ ‘ਚ ਸੀਬੀਆਈ ਨੇ 15 ਮਈ, 2017 ਨੂੰ ਐਫਆਈਆਰ ਦਰਜ ਕੀਤੀ ਸੀ ਇਸ ‘ਚ ਦੋਸ਼ ਲਾਇਆ ਗਿਆ ਹੈ ਕਿ ਚਿਦੰਬਰਮ ਦੇ ਕਾਰਜਕਾਲ ਦੌਰਾਨ 2007 ‘ਚ 305 ਕਰੋੜ ਰੁਪਏ ਦੀ ਵਿਦੇਸ਼ੀ ਧਨ ਰਾਸ਼ੀ ਪ੍ਰਾਪਤ ਕਰਨ ਲਈ ਮੀਡੀਆ ਸਮੂਹ ਨੂੰ ਦਿੱਤੀ ਗਈ ਐਫਆਈਪੀਬੀ ਮਨਜ਼ੂਰੀ ‘ਚ ਬੇਨੇਮੀਆਂ ਹੋਈਆਂ ਇਸ ਤੋਂ ਬਾਅਦ ਈਡੀ ਨੇ ਪਿਛਲੇ ਸਾਲ ਇਸ ਸਬੰਧੀ ਮਨੀ ਲਾਂਡ੍ਰਿੰਗ ਮਾਮਲਾ ਦਰਜ ਕੀਤਾ ਸੀ। (Chidambaram)
ਬਚਾਅ ‘ਚ ਆਏ ਰਾਹੁਲ ਗਾਂਧੀ-ਪ੍ਰਿਅੰਕਾ ਗਾਂਧੀ | Chidambaram
ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਬਚਾਅ ‘ਚ ਕਾਂਗਰਸ ਖੁੱਲ੍ਹ ਕੇ ਖੜ੍ਹੀ ਹੋ ਗਈ ਹੈ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਚਿਦੰਬਰਮ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਰਾਹੁਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਈਡੀ, ਸੀਬੀਆਈ ਤੇ ਕੁਝ ਮੀਡੀਆ ਸਮੂਹਾਂ ਰਾਹੀਂ ਚਿਦੰਬਰਮ ਦੇ ਚਰਿੱਤਰ ਦਾ ਘਾਣ ਕਰ ਰਹੀ ਹੈ ਪ੍ਰਿਅੰਕਾ ਨੇ ਕਿਹਾ ਕਿ ਕੇਂਦਰ ਦੀ ਸੱਚਾਈ ਜ਼ਾਹਿਰ ਕਰਨ ਵਾਲੇ ਚਿਦੰਬਰਮ ਤੋਂ ਸਰਕਾਰ ਬੌਖਲਾਈ ਹੈ।