ਮੁੰਬਈ (ਏਜੰਸੀ)। ਚੇਤਨ ਸ਼ਰਮਾ ਨੇ ਇੱਕ ਨਿਊਜ਼ ਚੈਲਨ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਭਾਰਤੀ ਪੁਰਸ਼ ਟੀਮ ਦੇ ਮੁੱਖ ਚੋਣਕਰਤਾ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸ਼ਰਮਾ ਨੇ ਇਸ ਸਟਿੰਗ ਆਪ੍ਰੇਸ਼ਨ ’ਚ ਵਿਰਾਟ ਕੋਹਲੀ ਦੀ ਕਪਤਾਨੀ ਦਾ ਵਿਰੋਧ ਕਰਨ ਅਤੇ ਇੰਜੈਕਸ਼ਨ ਨਾਲ ਖਿਡਾਰੀਆਂ ਨੂੰ ਫਿੱਟ ਕਰਨ ਵਾਗੇ ਕਈ ਦਾਅਵੇ ਕੀਤੇ ਸਨ।
ਕੀ ਹੈ ਮਾਮਲਾ | BCCI
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ਰਮਾ ਤੋਂ ਇਸ ਮਾਮਲੇ ’ਚ ਸਫਾਈ ਮੰਗੀ ਸੀ, ਹਾਲਾਂਕਿ ਉਨ੍ਹਾਂ ਸਫ਼ਾਈ ਦੇਣ ਦੀ ਬਜਾਇ ਬੋਰਡ ਦੇ ਸਕੱਤਰ ਜੈ ਸ਼ਾਹ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ। ਸੂਤਰਾਂ ਅਨੁਸਾਰ, ਸ਼ਾਹ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਬੀਸੀਸੀਆਈ ਇਸ ਮਾਮਲੇ ’ਚ ਅੱਜ ਅਧਿਕਾਰਿਕ ਪੁਸ਼ਟੀ ਕਰ ਸਕਦਾ ਹੈ। ਸ਼ਰਮਾ ਦੇ ਰੀਪਲੇਸਮੈਂਟ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ, ਹਾਲਾਂਕਿ ਈਸਟ ਜੋਨ ਦੇ ਚੋਣਕਰਤਾ ਸ਼ਿਵ ਸੰੁਦਰ ਦਾਸ ਮੁੱਖ ਚੋਣਕਰਤਾ ਬਨਣ ਦੀ ਦੌੜ ’ਚ ਅੱਗੇ ਦੱਸੇ ਜਾ ਰਹੇ ਹਨ। ਅੱਗੇ ਦੀ ਜਾਣਕਾਰੀ ਦੀ ਉਡੀਕ ਰਹੇਗੀ।