ਆਈਪੀਐਲ ਦੇ ਪਹਿਲੇ ਮੁਕਾਬਲੇ ‘ਚ ਚੇੱਨਈ ਦੀ ਧਮਾਕੇਦਾਰ ਜਿੱਤ

Chennai IPL

ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ | IPL-13

  • ਪਹਿਲੇ ਮੈਚ ‘ਚ ਧੋਨੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ
  • ਅੰਬਾਤੀ ਰਾਇਡੂ ਨੇ 71 ਦੌੜਾਂ ਤੇ ਫਾਫ ਡੂ ਪਲੇਸਿਸ ਨੇ ਨਾਬਾਦ 58 ਦੌੜਾਂ ਬਣਾਈਆਂ
  • ਫਾਫ ਡੂ ਪਲੇਸਿਸ ਤੇ ਅੰਬਾਟੀ ਰਾਇਡੂ ਨੇ ਤੀਜੀ ਵਿਕਟ ਲਈ 115 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ

ਅਬੁਧਾਬੀ (ਏਜੰਸੀ)। ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਲੁੰਗੀ ਟੈਨਗਿਦੀ (38 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਤੇ ਅੰਬਾਤੀ ਰਾਇਡੂ (71 ਦੌੜਾਂ) ਤੇ ਫਾਫ ਡੂ ਪਲੇਸਿਸ (ਨਾਬਾਦ58) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਦਮ ‘ਤੇ ਪਿਛਲੀ ਉਪ ਜੇਤੂ ਚੇੱਨਈ ਸੁਪਰਕਿੰਗਜ਼ ਨੇ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਆਈਪੀਐਲ-13 ਦੇ ਪਹਿਲੇ ਮੁਕਾਬਲੇ ‘ਚ ਸ਼ਨਿੱਚਰਵਾਰ ਨੂੰ ਪੰਜ ਵਿਕਟਾਂ ਨਾਲ ਹਰਾਇਆ। (IPL-13)

ਚੇੱਨਈ ਸੁਪਰਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 20 ਓਵਰਾਂ ‘ਚ 9 ਵਿਕਟਾਂ ‘ਤੇ 162 ਦੌੜਾਂ ‘ਤੇ ਰੋਕਿਆ ਤੇ ਖਰਾਬ ਸ਼ੁਰੂਆਤ ਦੇ ਬਾਵਜ਼ੂਦ ਰਾਇਡੂ ਤੇ ਡੂ ਪਲੇਸਿਸ ਦੇ ਅਰਧ ਸੈਂਕੜਿਆਂ ਨਾਲ 19.2 ਓਵਰਾਂ ‘ਚ ਪੰਜ ਵਿਕਟਾਂ ‘ਤੇ 166 ਦੌੜਾਂ ਬਣਾ ਕੇ ਟੂਰਨਾਮੈਂਟ ‘ਚ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਫਾਫ ਡੂ ਪਲੇਸਿਸ ਤੇ ਅੰਬਾਟੀ ਰਾਇਡੂ ਨੇ ਤੀਜੀ ਵਿਕਟ ਲਈ 115 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਹਾਲਾਂਕਿ ਟੀਚੇ ਦਾ ਪਿੱਛਾ ਕਰਨ ਉੱਤਰੀ ਚੇੱਨਈ ਦੀ ਸ਼ੁਰੂਆਤ ਖਰਾਬ ਰਹੀ ਤੇ ਉਸਨੇ ਪਹਿਲੇ ਦੋ ਓਵਰਾਂ ‘ਚ ਹੀ ਦੋ ਵਿਕਟਾਂ ਗੁਆ ਦਿੱਤੀਆਂ ਸਨ। ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪਹਿਲੇ ਓਵਰਾਂ ‘ਚ ਚੌਕਾ ਖਾਣ ਤੋਂ ਬਾਅਦ ਸ਼ੇਨ ਵਾਟਸਨ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ। ਵਾਟਸਨ ਸਿਰਫ਼ ਚਾਰ ਦੌੜਾਂ ਹੀ ਬਣੇ ਸਕੇ। (IPL-13)

ਇਹ ਵੀ ਪੜ੍ਹੋ : SYL ਮੁੱਦੇ ’ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ

ਜੇਮਸ ਪੇਟੀਨਸਨ ਨੇ ਅਗਲੇ ਓਵਰ ‘ਚ ਮੁਰਲੀ ਵਿਜੈ ਨੂੰ ਲੱਤ ਅੜਿੱਕਾ ਆਊਟ ਕਰਕੇ ਦੂਜਾ ਵੱਡਾ ਝਟਕਾ ਦਿੱਤਾ। ਵਿਜੈ ਸਿਰਫ ਇੱਕ ਦੌੜ ਹੀ ਬਣਾ ਸਕੇ। ਚੇੱਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਉਦੋਂ ਬੱਲੇਬਾਜ਼ੀ ਕਰਨ ਆਏ ਜਦੋਂ ਚੇੱਨਈ ਮੈਚ ਜਿੱਤਣ ਦੇ ਬਿਲਕੁਲ ਕਰੀਬ ਪਹੁੰਚ ਗਿਆ ਸੀ। ਆਖਰੀ ਓਵਰ ‘ਚ ਡੂ ਪਲੇਸਿਸ ਨੇ ਟ੍ਰੇਂਟ ਬੋਲ ਦੀ ਪਹਿਲੀ ਦੋ ਗੇਂਦਾਂ ‘ਤੇ ਚੌਕੇ ਲਾ ਕੇ ਮੈਚ ਸਮਾਪਤ ਕਰ ਦਿੱਤਾ। ਇਸ ਤੋਂ ਪਹਿਲਾਂ ਮੁੰਬਈ ਨੇ ਪਹਿਲੇ ਚਾਰ ਓਵਰਾਂ ‘ਚ ਬਿਨਾ ਕੋਈ ਵਿਕਟਾਂ ਗੁਆਏ 45 ਦੌੜਾਂ ਠੋਕ ਦਿੱਤੀਆਂ ਸਨ ਪਰ ਚੇੱਨਈ ਦੇ ਗੇਂਦਬਾਜ਼ਾਂ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਮੁੰਬਈ ਦੀ ਟੀਮ ਅਗਲੇ 16 ਓਵਰਾਂ ‘ਚ 117 ਦੌੜਾਂ ਹੀ ਜੋੜ ਸਕੀ। ਇਸ ਤਰ੍ਹਾਂ ਮੁੰਬਈ ਨੇ 162 ਦੌੜਾਂ ਬਣਾਈਆਂ।