CSK vs PBKS: IPL ’ਚ ਅੱਜ ਚੈੱਨਈ vs ਪੰਜਾਬ, ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

CSK vs PBKS

ਪੰਜਾਬ ’ਤੇ ਜਿੱਤ ਨਾਲ ਚੇਨਈ ਦਾ ਦਾਅਵਾ ਹੋਵੇਗਾ ਮਜ਼ਬੂਤ | CSK vs PBKS

  • ਬੇਅਰਸਟੋ-ਸ਼ਸ਼ਾਂਕ ਤੇ ਆਸ਼ੂਤੋਸ਼ ਬਣ ਸਕਦੇ ਹਨ ਖਤਰਾ | CSK vs PBKS

ਸਪੋਰਟਸ ਡੈਸਕ। ਆਈਪੀਐੱਲ 2024 ਦੇ 49ਵੇਂ ਮੈਚ ’ਚ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ ਦਾ ਸਾਹਮਣਾ ਪੰਜਾਬ ਕਿੰਗਜ ਨਾਲ ਹੋਵੇਗਾ। ਇਹ ਮੈਚ ਹੋਮ ਗਰਾਊਂਡ ਚੇਪੌਕ, ਚੇਨਈ ਵਿੱਚ ਖੇਡਿਆ ਜਾਵੇਗਾ। ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਨਾਲ ਜੂਝ ਰਹੀ ਚੇਨਈ ਦੀ ਟੀਮ ਜਦੋਂ ਪੰਜਾਬ ਨਾਲ ਭਿੜੇਗੀ ਤਾਂ ਉਸ ਦੀਆਂ ਨਜਰਾਂ ਖੇਡ ਦੇ ਸਾਰੇ ਵਿਭਾਗਾਂ ’ਚ ਇਕਜੁੱਟ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। ਇਸ ਮੈਚ ’ਚ ਜਿੱਤ ਨਾਲ ਪਲੇਆਫ ਦੀ ਸਥਿਤੀ ਮਜਬੂਤ ਹੋਵੇਗੀ ਅਤੇ ਪਲੇਆਫ ਲਈ ਉਸ ਦਾ ਦਾਅਵਾ ਵੀ ਮਜਬੂਤ ਹੋਵੇਗਾ।

Holiday: ਜਲਦੀ ਨਿਬੇੜ ਲਓ ਆਪਣੇ ਜ਼ਰੂਰੀ ਕੰਮ, ਬੈਂਕ ਰਹਿਣਗੇ ਬੰਦ

ਇਸ ਮੈਚ ’ਚ ਸੀਐਸਕੇ ਨੂੰ ਜੋਨੀ ਬੇਅਰਸਟੋ, ਸ਼ਸ਼ਾਂਕ ਸਿੰਘ ਅਤੇ ਫਿਨਿਸਰ ਆਸ਼ੂਤੋਸ਼ ਸ਼ਰਮਾ ਖਿਲਾਫ ਟਿਕਣਾ ਹੋਵੇਗਾ ਜੋ ਫਾਰਮ ’ਚ ਵਾਪਸ ਆਏ ਹਨ। ਸ਼ਸ਼ਾਂਕ ਤੇ ਆਸ਼ੂਤੋਸ਼ ਦੇ ਬੱਲੇ ਇਸ ਸੀਜਨ ’ਚ ਵਧੀਆ ਬੋਲ ਰਹੇ ਹਨ, ਜਦਕਿ ਬੇਅਰਸਟੋ ਨੇ ਕੋਲਕਾਤਾ ਖਿਲਾਫ ਆਪਣੇ ਪਿਛਲੇ ਮੈਚ ’ਚ ਸੈਂਕੜਾ ਜੜਿਆ ਸੀ ਅਤੇ ਰਿਕਾਰਡ ਦਾ ਪਿੱਛਾ ਕਰਨ ’ਚ ਮਦਦ ਕੀਤੀ ਸੀ। ਚੇਨਈ ਦੇ ਨੌਂ ਮੈਚਾਂ ’ਚ 10 ਅੰਕ ਹਨ ਜੋ ਸਨਰਾਈਜਰਜ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੇ ਬਰਾਬਰ ਹਨ। (CSK vs PBKS)

ਮੌਜੂਦਾ ਚੈਂਪੀਅਨ ਨਿਸ਼ਚਤ ਤੌਰ ’ਤੇ ਇਨ੍ਹਾਂ ਟੀਮਾਂ ਨੂੰ ਜਿੱਤ ਨਾਲ ਪਛਾੜਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ, ਉਨ੍ਹਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਕਿਉਂਕਿ ਪੰਜਾਬ ਦੀ ਟੀਮ ਕੋਲਕਾਤਾ ਖਿਲਾਫ 262 ਦੌੜਾਂ ਦੇ ਟੀ-20 ਕ੍ਰਿਕੇਟ ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਮੈਚ ’ਚ ਐਂਟਰੀ ਕਰ ਰਹੀ ਹੈ। ਪੰਜਾਬ ਕਿੰਗਜ ਦੇ ਨੌਂ ਮੈਚਾਂ ’ਚ ਛੇ ਅੰਕ ਹਨ। ਚੇਪੌਕ ਸੁਪਰ ਕਿੰਗਜ ਦਾ ਗੜ੍ਹ ਹੈ ਜਿੱਥੇ ਗੇਂਦਬਾਜਾਂ ਨੂੰ ਪਿੱਚ ਪਸੰਦ ਹੈ ਅਤੇ ਮੇਜਬਾਨ ਟੀਮ ਨੇ ਪਿਛਲੇ ਮੈਚ ’ਚ ਸਨਰਾਈਜਰਜ ’ਤੇ 78 ਦੌੜਾਂ ਨਾਲ ਆਸਾਨ ਜਿੱਤ ਦਰਜ ਕੀਤੀ ਸੀ। (CSK vs PBKS)

ਤ੍ਰੇਲ ਪਈ ਤਾਂ ਟੀਚੇ ਦਾ ਪਿੱਛਾ ਕਰਨਾ ਹੋਵੇਗਾ ਸੌਖਾ | CSK vs PBKS

ਉਸ ਰਾਤ ਚੇਨਈ ’ਚ ਤ੍ਰੇਲ ਨਹੀਂ ਸੀ ਤੇ ਬੱਲੇਬਾਜਾਂ ਦੇ 200 ਤੋਂ ਜ਼ਿਆਦਾ ਦੌੜਾਂ ਬਣਾਉਣ ਤੋਂ ਬਾਅਦ, ਸੀਐਸਕੇ ਦੇ ਗੇਂਦਬਾਜਾਂ ਨੇ ਆਪਣੀ ਸਟੀਕ ਅਤੇ ਵਿਭਿੰਨ ਗੇਂਦਬਾਜੀ ਨਾਲ ਸਨਰਾਈਜਰਜ ਦੀ ਮਜਬੂਤ ਬੱਲੇਬਾਜੀ ਯੂਨਿਟ ਨੂੰ ਤਬਾਹ ਕਰ ਦਿੱਤਾ। ਚੇਨਈ ਨੂੰ ਪੰਜਾਬ ਖਿਲਾਫ ਇਸ ਪ੍ਰਦਰਸ਼ਨ ਨੂੰ ਦੁਹਰਾਉਣਾ ਹੋਵੇਗਾ ਤੇ ਸਭ ਦੀਆਂ ਨਜਰਾਂ ਕਪਤਾਨ ਰੁਤੁਰਾਜ ਗਾਇਕਵਾੜ ’ਤੇ ਹੋਣਗੀਆਂ ਜੋ ਫਾਰਮ ’ਚ ਵਾਪਸੀ ਕਰ ਰਹੇ ਹਨ। ਗਾਇਕਵਾੜ ਨੇ ਆਪਣੀਆਂ ਪਿਛਲੀਆਂ ਦੋ ਪਾਰੀਆਂ ’ਚ 108 ਅਤੇ 98 ਦੌੜਾਂ ਬਣਾਈਆਂ ਹਨ। (CSK vs PBKS)

ਨਿਊਜੀਲੈਂਡ ਦੇ ਡੇਰਿਲ ਮਿਸ਼ੇਲ ਨੇ ਵੀ ਹੈਦਰਾਬਾਦ ਖਿਲਾਫ 32 ਗੇਂਦਾਂ ’ਚ 52 ਦੌੜਾਂ ਬਣਾ ਕੇ ਸਹੀ ਸਮੇਂ ’ਤੇ ਆਪਣੀ ਲੈਅ ਲੱਭ ਲਈ ਹੈ। ਹਾਲਾਂਕਿ, ਸੁਪਰ ਕਿੰਗਜ ਦੀ ਬੱਲੇਬਾਜੀ ਲਾਈਨ-ਅਪ ਵਿੱਚ ਅਸਲ ਤੂਫਾਨ ਸ਼ਿਵਮ ਦੂਬੇ ਹੈ, ਜਿਸ ਨੇ ਇੱਕ ਪ੍ਰਭਾਵੀ ਖਿਡਾਰੀ ਦੇ ਰੂਪ ’ਚ ਆ ਕੇ ਵਿਰੋਧੀ ਗੇਂਦਬਾਜਾਂ ਨੂੰ ਹਰਾਇਆ ਹੈ। ਖੱਬੇ ਹੱਥ ਦੇ ਬੱਲੇਬਾਜ ਦੂਬੇ ਨੇ ਸਪਿਨ ਦੇ ਖਿਲਾਫ ਚੰਗਾ ਪ੍ਰਦਰਸਨ ਕਰਦੇ ਹੋਏ ਮੌਜੂਦਾ ਸੈਸ਼ਨ ’ਚ ਤੇਜ ਗੇਂਦਬਾਜਾਂ ਖਿਲਾਫ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਆਪਣੀ ਬੱਲੇਬਾਜੀ ’ਚ ਇਕ ਹੋਰ ਪਹਿਲੂ ਜੋੜਿਆ ਹੈ। (CSK vs PBKS)

ਦੋਵੇਂ ਟੀਮਾਂ ਦੀ ਸੰਭਾਵਿ ਪਲੇਇੰਗ-11 | CSK vs PBKS

ਚੇਨਈ ਸੁਪਰ ਕਿੰਗਜ : ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ, ਮੋਈਨ ਅਲੀ, ਦੀਪਕ ਚਾਹਰ, ਤੁਸ਼ਾਰ ਦੇਸਪਾਂਡੇ, ਮਤਿਸਾ ਪਥੀਰਾਨਾ, ਮੁਸਤਫਿਜੁਰ ਰਹਿਮਾਨ।

ਪੰਜਾਬ ਕਿੰਗਜ : ਪ੍ਰਭਸਿਮਰਨ ਸਿੰਘ/ਸ਼ਿਖਰ ਧਵਨ, ਜੌਨੀ ਬੇਅਰਸਟੋ, ਰਿਲੇ ਰੂਸੋ, ਸ਼ਸ਼ਾਂਕ ਸਿੰਘ, ਸੈਮ ਕੁਰਾਨ, ਜਿਤੇਸ਼ ਸ਼ਰਮਾ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ। (CSK vs PBKS)