ਕਪਤਾਨ ਗਾਇਕਵਾੜ ਨੇ ਅਜੇਤੂ 42 ਦੌੜਾਂ ਬਣਾਈਆਂ
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਚੇੱਨਈ ਨੇ ਰਾਜਸਥਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਇਸ ਜਿੱਤ ਨਾਲ CSK ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ। ਚੇਨਈ ਦੇ 13 ਮੈਚਾਂ ਤੋਂ ਬਾਅਦ 14 ਅੰਕ ਹਨ। ਰਾਜਸਥਾਨ ਵੱਲੋਂ ਦਿੱਤਾ 142 ਦੌੜਾਂ ਦਾ ਟੀਚਾ ਚੇਨਈ ਨੇ 18.2 ਓਵਰਾਂ ‘ਚ 5 ਵਿਕਟਾਂ ਗੁਆ ਆਸਾਨੀ ਨਾਲ ਹਾਸਲ ਕਰ ਲਿਆ। Chennai Super Kings
ਇਹ ਵੀ ਪੜ੍ਹੋ: Afghanistan Floods: ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 315 ਲੋਕਾਂ ਦੀ ਮੌਤ
ਐੱਮਏ ਚਿਦੰਬਰਮ ਸਟੇਡੀਅਮ ‘ਚ ਦਿਨ ਦੇ ਪਹਿਲੇ ਮੈਚ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 141 ਦੌੜਾਂ ਬਣਾਈਆਂ ਅਤੇ ਚੇਨਈ ਨੂੰ 142 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਚੇਨਈ ਨੇ 18.2 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਲਈ ਕਪਤਾਨ ਰਿਤੁਰਾਜ ਗਾਇਕਵਾੜ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 41 ਗੇਂਦਾਂ ‘ਤੇ 42 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਰਚਿਨ ਰਵਿੰਦਰਾ ਨੇ 27, ਡੇਰਿਲ ਮਿਸ਼ੇਲ ਨੇ 22 ਅਤੇ ਸ਼ਿਵਮ ਦੂਬੇ ਨੇ 18 ਦੌੜਾਂ ਬਣਾਈਆਂ। ਰਾਜਸਥਾਨ ਲਈ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਲਈਆਂ, ਬਰਗਰ ਅਤੇ ਯੁਜਵੇਂਦਰ ਚਾਹਲ ਨੂੰ 1-1 ਵਿਕਟ ਮਿਲੀ।
ਰਾਜਸਥਾਨ ਨੇ ਦਿੱਤਾ ਸੀ 142 ਦੌੜਾਂ ਦਾ ਟੀਚਾ
ਐੱਮਏ ਚਿਦੰਬਰਮ ਸਟੇਡੀਅਮ ‘ਚ ਦਿਨ ਦੇ ਪਹਿਲੇ ਮੈਚ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 141 ਦੌੜਾਂ ਦਾ ਸਕੋਰ ਬਣਾਇਆ ਸਨ। Chennai Super Kings