
ਹੈਦਰਾਬਾਦ (ਏਜੰਸੀ)। Telangana Chemical Factory Blast: ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ’ਚ ਇੱਕ ਦਵਾਈ ਫੈਕਟਰੀ ’ਚ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ। ਫੈਕਟਰੀ ਵਿੱਚੋਂ 31 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 3 ਲੋਕਾਂ ਦੀ ਹਸਪਤਾਲ ’ਚ ਮੌਤ ਹੋ ਗਈ ਹੈ। 30 ਤੋਂ ਜ਼ਿਆਦਾ ਜ਼ਖਮੀ ਹਨ। ਸੰਗਾਰੈੱਡੀ ਦੇ ਐਸਪੀ ਪਰਿਤੋਸ਼ ਪੰਕਜ ਨੇ ਇਹ ਜਾਣਕਾਰੀ ਦਿੱਤੀ ਹੈ। 30 ਜੂਨ ਨੂੰ ਫੈਕਟਰੀ ਦੇ ਰਿਐਕਟਰ ਯੂਨਿਟ ’ਚ ਧਮਾਕਾ ਹੋਇਆ ਸੀ। ਇਹ ਹਾਦਸਾ ਸਵੇਰੇ 8.15 ਵਜੇ ਤੋਂ 9.30 ਵਜੇ ਦੇ ਵਿਚਕਾਰ ਪਾਸੁਮਿਲਰਾਮ ਇੰਡਸਟਰੀਅਲ ਏਰੀਆ ’ਚ ਸਥਿਤ ਸਿਗਾਚੀ ਇੰਡਸਟਰੀਜ਼ ’ਚ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ ਦੇਣ ਦਾ ਐਲਾਨ ਕੀਤਾ ਹੈ। Telangana Chemical Factory Blast
ਇਹ ਖਬਰ ਵੀ ਪੜ੍ਹੋ : Mandi Cloudburst Today: ਹਿਮਾਚਲ ਦੇ ਮੰਡੀ ’ਚ 4 ਥਾਵਾਂ ’ਤੇ ਬੱਦਲ ਫਟਿਆ, 1 ਦੀ ਮੌਤ, 13 ਲੋਕ ਫਸੇ
ਧਮਾਕੇ ਕਾਰਨ ਕਈ ਮੀਟਰ ਦੂਰ ਜਾ-ਜਾ ਡਿੱਗੇ ਸਨ ਮਜ਼ਦੂਰ
ਇੱਕ ਕਰਮਚਾਰੀ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ 7 ਵਜੇ ਰਾਤ ਦੀ ਸ਼ਿਫਟ ਪੂਰੀ ਕਰਕੇ ਬਾਹਰ ਆਇਆ ਸੀ। ਸਵੇਰ ਦੀ ਸ਼ਿਫਟ ਦਾ ਸਟਾਫ ਪਹਿਲਾਂ ਹੀ ਅੰਦਰ ਆ ਚੁੱਕਾ ਸੀ। ਧਮਾਕਾ ਸਵੇਰੇ 8 ਵਜੇ ਦੇ ਕਰੀਬ ਹੋਇਆ। ਸ਼ਿਫਟ ਸ਼ੁਰੂ ਹੋਣ ’ਤੇ ਮੋਬਾਈਲ ਜਮ੍ਹਾਂ ਹੋ ਜਾਂਦੇ ਹਨ, ਜਿਸ ਕਾਰਨ ਅੰਦਰ ਕੰਮ ਕਰਨ ਵਾਲੇ ਲੋਕਾਂ ਦੀ ਕੋਈ ਖ਼ਬਰ ਨਹੀਂ ਮਿਲ ਸਕੀ। ਇੱਕ ਮਜ਼ਦੂਰ ਪਰਿਵਾਰ ਦੀ ਇੱਕ ਔਰਤ ਨੇ ਦੱਸਿਆ ਕਿ ਉਸਦੇ ਪਰਿਵਾਰ ਦੇ ਚਾਰ ਮੈਂਬਰ ਫੈਕਟਰੀ ’ਚ ਕੰਮ ਕਰਦੇ ਹਨ। Telangana Chemical Factory Blast
ਇਨ੍ਹਾਂ ’ਚੋਂ ਤਿੰਨ ਸਵੇਰ ਦੀ ਸ਼ਿਫਟ ਵਿੱਚ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਲਗਭਗ 100 ਮੀਟਰ ਦੂਰ ਡਿੱਗ ਪਏ। ਧਮਾਕੇ ਕਾਰਨ ਰਿਐਕਟਰ ਯੂਨਿਟ ਤਬਾਹ ਹੋ ਗਿਆ ਹੈ। ਕੰਪਨੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਜ਼ਿਆਦਾਤਰ ਮਜ਼ਦੂਰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ ਤੇ ਪੱਛਮੀ ਬੰਗਾਲ ਦੇ ਹਨ। ਇੱਕ ਸ਼ਿਫਟ ’ਚ 60 ਤੋਂ ਵੱਧ ਮਜ਼ਦੂਰ ਤੇ 40 ਹੋਰ ਲੋਕਾਂ ਦਾ ਸਟਾਫ ਕੰਮ ਕਰਦਾ ਹੈ। Telangana Chemical Factory Blast