ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਬਾਵਜੂਦ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ, ਜਿਸ ਕਾਰਨ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ 87.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਦੇ ਬਰਾਬਰ ਰਹਿਣ ਨਾਲ ਮੁੰਬਈ ’ਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ਤੇ ਡੀਜਲ 92.15 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਵੀਕੈਂਡ ’ਤੇ ਅਮਰੀਕੀ ਕਰੂਡ 0.53 ਫੀਸਦੀ ਡਿੱਗ ਕੇ 82.18 ਡਾਲਰ ਪ੍ਰਤੀ ਬੈਰਲ ਤੇ ਲੰਡਨ ਬ੍ਰੈਂਟ ਕਰੂਡ 0.40 ਫੀਸਦੀ ਡਿੱਗ ਕੇ 85.27 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। (Petrol-Diesel Price)
ਦੇਸ਼ ਦੇ ਚਾਰ ਮਹਾਨਗਰਾਂ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ
- ਦਿੱਲੀ….. 94.72……..87.62
- ਮੁੰਬਈ ….104.21…….92.15
- ਚੇਨਈ…..100.75…….92.34
- ਕੋਲਕਾਤਾ……103.94….90.76
Read This : Petrol-Diesel Price : ਕੀ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ? ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਸਕਦੀ ਐ ਖੁਸ਼ਖਬਰੀ
ਬਾਕੀ ਜ਼ਿਲ੍ਹਿਆਂ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ | Petrol-Diesel Price
- ਹੈਦਰਾਬਾਦ : ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਤੇ ਡੀਜਲ 95.65 ਰੁਪਏ ਪ੍ਰਤੀ ਲੀਟਰ।
- ਚੰਡੀਗੜ੍ਹ : ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਤੇ ਡੀਜਲ 82.40 ਰੁਪਏ ਪ੍ਰਤੀ ਲੀਟਰ।
- ਗੁਰੂਗ੍ਰਾਮ : ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਤੇ ਡੀਜਲ 88.05 ਰੁਪਏ ਪ੍ਰਤੀ ਲੀਟਰ।
- ਨੋਇਡਾ : ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਤੇ ਡੀਜਲ 87.96 ਰੁਪਏ ਪ੍ਰਤੀ ਲੀਟਰ।
- ਬੈਂਗਲੁਰੂ : ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਤੇ ਡੀਜਲ 88.94 ਰੁਪਏ ਪ੍ਰਤੀ ਲੀਟਰ।
- ਜੈਪੁਰ : ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਤੇ ਡੀਜਲ 90.36 ਰੁਪਏ ਪ੍ਰਤੀ ਲੀਟਰ ਹੈ।
- ਪਟਨਾ : ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਤੇ ਡੀਜਲ 92.04 ਰੁਪਏ ਪ੍ਰਤੀ ਲੀਟਰ।
- ਲਖਨਊ : ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਤੇ ਡੀਜਲ 87.76 ਰੁਪਏ ਪ੍ਰਤੀ ਲੀਟਰ।