MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ

ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। Barnawa : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁਤ ਮੁਸਕਾਨ ਖਿੜ ਉੱਠੀ ਤੇ ਇੱਕ-ਦੂਜੇ ਨੂੰ ਮੋਬਾਇਲ ਫੋਨਾਂ ’ਤੇ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਇੱਕ-ਦੂਜੇ ਨੂੰ ਮਠਿਆਈਆਂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਕਰਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀ ਸਭ ਨੂੰ ਬਹੁਤ ਬਹੁਤ ਆਸ਼ੀਰਵਾਦ। ਤੁਹਾਡੇ ਦਰਸ਼ਨਾਂ ਲਈ ਫਿਰ ਹਾਜ਼ਰ ਹੋਏ ਹਾਂ ਅਤੇ ਤੁਹਾਨੂੰ ਸਭ ਨੂੰ ਮਾਲਕ ਬਹੁਤ-ਬਹੁਤ ਖਸ਼ੀਆਂ ਬਖਸ਼ੇ। ਆਸ਼ੀਰਵਾਦ ਕਹਿੰਦੇ ਹਾਂ! ਤੁਸੀਂ ਸਾਰਿਆਂ ਨੇ ਆਪਣੇ ਆਪਣੇ ਘਰਾਂ ‘ਚ ਰਹਿਣਾ ਹੈ। ਇੱਥੇ (ਬਰਨਾਵਾ ਆਸ਼ਰਮ) ਕਿਸੇ ਨੇ ਨਹੀਂ ਆਉਣਾ। ਜਿਵੇਂ ਸੇਵਾਦਾਰ ਭਾਈ ਤੁਹਾਨੂੰ ਦੱਸਣਗੇ ਸੇਵਾਦਾਰ ਜਿ਼ੰਮੇਵਾਰ ਤੁਹਾਨੂੰ ਦੱਸਣਗੇ ਉਸ ਦੇ ਅਕਾਰਡਿੰਗ ਤੁਸੀਂ ਸੇਵਾ ਕਰਨੀ ਹੈ। ਮਾਲਕ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਵੇ। ਸਭ ਨੂੰ ਬਹੁਤ-ਬਹੁਤ ਆਸ਼ੀਰਵਾਦ। Barnawa

14 ਅਗਸਤ ਨੂੰ ਲਾਏ ਜਾਣਗੇ ਬੂਟੇ ਤੇ 15 ਨੂੰ ਮਨਾਇਆ ਜਾਵੇਗਾ ਪਵਿੱਤਰ ਐਮਐਸਜੀ ਭੰਡਾਰਾ

ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ MSG ਅਵਤਾਰ ਦਿਵਸ ਦੀ ਖੁਸ਼ੀ ’ਚ 14 ਅਗਸਤ ਦਿਨ ਬੁੱਧਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲੱਖਾਂ ਬੂਟੇ ਲਾ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ। ਪੂਜਨੀਕ ਗੁਰੂ ਜੀ ਦੇ ਆਗਮਨ, ਪਵਿੱਤਰ ਐੱਮਐੱਸਜੀ ਅਵਤਾਰ ਦਿਵਸ ਤੇ ਬੂਟੇ ਲਾਉਣ ਦੀ ਮੁਹਿੰਮ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Read Also : ਬਰਨਾਵਾ ਤੋਂ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਫਰਮਾਏ ਇਹ ਪਵਿੱਤਰ ਬਚਨ…

ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਨੂੰ ਸਵੇਰੇ 7 ਵਜੇ ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਬੂਟੇ ਲਾ ਕੇ ਕਰਨਗੇ। ਇਸ ਉਪਰੰਤ ਦੇਸ਼-ਦੁਨੀਆਂ ਦੀ ਸਾਧ-ਸੰਗਤ ਬੂਟੇ ਲਾਵੇਗੀ। ਜਦੋਂਕਿ 15 ਅਗਸਤ ਦਿਨ ਵੀਰਵਾਰ ਨੂੰ ਪਵਿੱਤਰ MSG ਭੰਡਾਰਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਸਾਧ-ਸੰਗਤ ਧੂੰਮ ਧਾਮ ਨਾਲ ਮਨਾਵੇਗੀ। ਪਵਿੱਤਰ MSG ਭੰਡਾਰੇ ਦਾ ਸਮਾਂ ਸ਼ਾਮ 6 ਵਜੇ ਰੱਖਿਆ ਗਿਆ ਹੈ। Barnawa

ਪੂਜਨੀਕ ਗੁਰੂ ਜੀ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਸਾਧ-ਸੰਗਤ ਨੂੰ ਆਨਲਾਈਨ ਗੁਰੂਕੁਲ ਦੇ ਜ਼ਰੀਏ ਸੰਬੋਧਨ ਕਰਨਗੇ। ਉੱਥੇ ਹੀ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਤੇ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਦਰਬਾਰ ਵੱਲ ਆਉਣ ਵਾਲੇ ਸਾਰੇ ਰਸਤਿਆਂ ਨੂੰ ਸਜ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ, ਸ਼ਾਹ ਸਤਿਨਾਮ ਜੀ ਸੁਪਰ ਮਾਰਕੀਟ, ਸ਼ਾਹ ਸਤਿਨਾਮ ਜੀ ਨਗਰ, ਸ਼ਾਹ ਸਤਿਨਾਮ ਜੀ ਪੁਰਾ ਸਮੇਤ ਡੇਰਾ ਸੱਚਾ ਸੌਦਾ ਦੇ ਨੇੜੇ-ਤੇੜੇ ਸਮੇਤ ਸਾਰੀਆਂ ਕਲੌਨੀਆਂ ਨੂੰ ਚੁੰਨੀਆਂ ਤੇ ਬਿਜਲਈ ਲੜੀਆਂ ਨਾਲ ਸਜ਼ਾਇਆ ਗਿਆ ਹੈ।