ਏਟੀਐੱਮ ‘ਚੋਂ ਪੈਸੇ ਕਢਵਾਉਣ ਗਏ ਨੂੰ ਲੱਗੀ ਚਪਤ

Cheating, Person, Taking, Money, ATM

ਸਾਦਿਕ (ਪਰਦੀਪ ਚਮਕ)। ਇੱਕ ਵਿਅਕਤੀ ਨੂੰ ਏਟੀਐਮ ‘ਚੋਂ ਪੈਸੇ ਕਢਵਾਉਂਦੇ ਸਮੇਂ 10 ਹਜ਼ਾਰ ਰੁਪੈ ਦੀ ਚਪਤ ਲੱਗਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਜਗਤ ਸਿੰਘ ਵਾਲਾ ਦਾ ਰਹਿਣ ਵਾਲਾ ਕਿਸਾਨ ਹਰਪ੍ਰੀਤ ਸਿੰਘ ਸਾਦਿਕ ਦੇ ਐਸਬੀਆਈ ਬੈਂਕ ਦੇ ਏਟੀਐਮ ‘ਚੋਂ ਪੈਸੇ ਕੱਢਣ ਗਿਆ ਸੀ। ਇਸ ਦੌਰਾਨ ਉਸ ਨੇ ਇੱਕ ਕਾਰਡ ਰਾਹੀਂ ਪੈਸੇ ਕਢਵਾ ਲਏ ਤੇ ਜਦ ਉਹ ਦੂਸਰੇ ਕਾਰਡ ਰਾਹੀਂ ਦਸ ਹਜ਼ਾਰ ਰੁਪਏ ਕੱਢ ਰਿਹਾ ਸੀ ਤਾਂ ਐਨੇ ਚਿਰ ਨੂੰ ਇੱਕ ਮੋਨਾ ਨੌਜਵਾਨ ਅੰਦਰ ਆਇਆ ਇਸ ਮੌਕੇ ਪੀੜਤ ਕਿਸਾਨ ਨੇ ਕਈ ਵਾਰ ਕੋਡ ਟਾਈਪ ਕੀਤਾ ਪਰ ਪੈਸੇ ਨਾ ਨਿਕਲੇ ਇਸ ਦੌਰਾਨ ਦੋਹਾਂ ਦੀ ਸੀਸੀਟੀਵੀ ਫੁਟੇਜ ਮੁਤਾਬਕ ਗੱਲਬਾਤ ਵੀ ਹੋਈ ਤੇ ਮੋਨੇ ਅਣਪਛਾਤੇ ਆਦਮੀ ਨੇ ਆਪਣਾ ਏਟੀਐਮ ਕਾਰਡ ਮਸ਼ੀਨ ਵਿੱਚ ਪਾਉਣ ਦਾ ਦਿਖਾਵਾ ਕੀਤਾ। ਪੀੜਤ ਕਿਸਾਨ ਕਮਰੇ ‘ਚੋਂ ਜਦ ਬਾਹਰ ਹੋ ਗਿਆ ਤਾਂ ਉਸ ਨੂੰ ਦਸ ਹਜ਼ਾਰ ਰੁਪਏ ਨਿਕਲ ਜਾਣ ਦਾ ਮੈਸਜ ਵੀ ਆ ਗਿਆ। (Faridkot News)

ਇਹ ਵੀ ਪੜ੍ਹੋ : 26 ਦਸੰਬਰ ਤੋਂ ਸ਼ੁਰੂ ਹੋਵੇਗਾ ਮਹਾਮੁਕਾਬਲਾ, ਪਰ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਭਾਰਤ ਵਾਪਸ ਪਰਤੇ, ਗਾਇਕਵਾੜ ਵੀ ਪੂਰੀ ਟੈ…

ਉਹ ਤੁਰੰਤ ਅਣਪਛਾਤੇ ਆਦਮੀ ਵੱਲ ਭੱਜਿਆ ਪਰ ਉਹ ਜਿਪਸੀ ਰਾਹੀਂ ਜਾ ਚੁੱਕੇ ਸਨ। ਰੌਲਾ ਪੈਣ ‘ਤੇ ਲੋਕ ਇੱਕਠੇ ਹੋ ਗਏ।  ਲੋਕਾਂ ਅਨੁਸਾਰ ਪੀੜਤ ਹਰਪ੍ਰੀਤ ਦਾ ਮੁਕਤਸਰ ਦੇ ਬੈਂਕ ਵਿੱਚ ਖਾਤਾ ਸੀ ਅਤੇ ਉਹ ਸਾਦਿਕ ਵਿਖੇ ਕਿਸੇ ਕੰਮ ਆਇਆ ਸੀ ਬੈਂਕ ਮੁਲਾਜਮਾਂ ਨੇ ਉਸ ਨੂੰ ਖਾਤਾ ਨੰਬਰ ਬਾਰੇ ਪੁੱਛਿਆ ਪਰ ਉਹ ਕੁਝ ਨਾ ਦੱਸ ਸਕਿਆ। ਬੈਂਕ ਮੁਲਾਜਮਾਂ ਅਨੁਸਾਰ ਕਈ ਵਾਰ ਤਕਨੀਕੀ ਗਲਤੀ ਕਾਰਨ ਪੈਸੇ ਨਿਕਲਣ ਦਾ ਮੈਸਜ ਆ ਜਾਂਦਾ ਹੈ ਅਤੇ ਕੁਝ ਦੇਰ ਬਾਅਦ ਪੈਸੇ ਵਾਪਿਸ ਆ ਜਾਂਦੇ ਹਨ। ਇਹ ਤਾਂ ਖਾਤਾ ਵੇਖ ਕੇ ਹੀ ਪਤਾ ਲੱਗ ਸਕਦਾ ਹੈ। ਜਦ ਘਟਨਾ ਦਾ ਪੁਲਿਸ ਨੂੰ ਪਤਾ ਲੱਗਾ ਤਾਂ ਉਹਨਾਂ ਸੀਟੀਵੀ ਫੁਟੇਜ ਦੇਖੀ ਤੇ ਆਪਣੇ ਤੌਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। (Faridkot News)

LEAVE A REPLY

Please enter your comment!
Please enter your name here