ਲੋਨ ਦੇਣ ਦਾ ਝਾਂਸਾ ਦਿਵਾ ਕੇ ਉਨ੍ਹਾਂ ਦੇ ਨੰਬਰ ਦੀ ਥਾਂ ਭਰਦਾ ਸੀ ਆਪਣਾ ਨੰਬਰ
ਪਟਿਆਲਾ। ਪਟਿਆਲਾ ਪੁਲਿਸ ਨੇ ਆਨ ਲਾਈਨ ਸਾਪਿੰਗ ਕਰਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਹ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ। ਇਸ ਸਬੰਧੀ ਜਣਕਾਰੀ ਦਿੰਦਿਆ ਡੀਐਸਪੀ ਸਿਟੀ 1 ਯੋਗੇਸ ਕੁਮਾਰ ਨੇ ਦੱਸਿਆ ਕਿ ਕਸ਼ਿਸ ਕੁਮਾਰ ਪੁੱਤਰ ਸ਼ਾਮ ਸੁੰਦਰ ਵਾਸੀ ਪਟਿਆਲਾ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸਦੇ ਬਜਾਜ ਫਾਇਲਾਸ ਸੋਪਿੰਗ ਕਾਰਡ ਦੇ ਖਾਤੇ ਵਿੱਚੋਂ ਡਾਟੇ ਨਾਲ ਛੇੜ ਛਾੜ ਕਰਕੇ ਉਸਦਾ ਮੁਬਾਇਲ ਨੰਬਰ ਬਦਲ ਕੇ ਓ.ਟੀ.ਪੀ. ਹਾਸਲ ਕਰਕੇ ਉਸਦੇ ਕਾਰਡ ਰਾਹੀਂ ਸ਼ੌਪਿੰਗ ਕਰਕੇ ਠੱਗੀ ਮਾਰਨ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਤਰ੍ਹਾਂ ਕੁਝ ਹੋਰ ਲੋਕਾਂ ਦੀਆਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਬਜਾਜ ਕਾਰਡ ਨਾਲ ਛੇੜ ਛਾੜ ਕਰਕੇ ਠੱਗੀ ਮਾਰੀ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜ੍ਹਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਹਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਪਟਿਆਲਾ ਲੋਕਾਂ ਨਾਲ ਮੇਲ ਜੋਲ ਵਧਾ ਕੇ ਉਨ੍ਹਾਂ ਨੂੰ ਸਸਤੇ ਦਰਾਂ ਦੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਦਸਤਾਵੇਜ ਜਿਵੇਂ ਅਧਾਰ ਕਾਰਡ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕਰਕੇ ਅਤੇ ਧੋਖੇ ਨਾਲ ਉਨ੍ਹਾਂ ਦੇ ਮੁਬਾਇਲ ਨੰਬਰਾਂ ਦੀ ਥਾਂ ਆਪਣਾ ਨੰਬਰ ਆਨਲਾਈਨ ਰਜਿਸ਼ਟਰਡ ਕਰਵਾ ਕੇ ਲੱਖਾਂ ਰੁਪਏ ਦੀ ਸਾਪਿੰਗ ਕਰਦਾ ਸੀ। ਇਸ ਸਬੰਧੀ ਮੁੱਖ ਥਾਣਾ ਅਫਸਰ ਲਹੋਰੀ ਗੇਟ ਜਾਨਪਾਲ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਬੀਰ ਸਿੰਘ ਸਮੇਤ ਸਾਈਬਰ ਸੈਲ ਦੀ ਦੀ ਇੰਚਾਰਜ਼ ਤਰਨਦੀਪ ਕੌਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।