ਰੇਲਵੇ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 5.10 ਲੱਖ
ਔਰਤ ਸਮੇਤ ਦੋ ਖਿਲਾਫ ਮਾਮਲਾ ਦਰਜ
ਸੁਰਿੰਦਰ ਸਿੰਘ/ਧੂਰੀ। ਥਾਣਾ ਸਦਰ ਧੂਰੀ ਵਿਖੇ ਇੱਕ ਔਰਤ ਸਮੇਤ ਕੁੱਲ ਦੋ ਵਿਅਕਤੀਆਂ ਖਿਲਾਫ਼ ਪਿੰਡ ਕਾਂਝਲਾ ਦੇ ਇੱਕ ਨੌਜਵਾਨ ਨੂੰ ਰੇਲਵੇ ‘ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਪੰਜ ਲੱਖ ਦਸ ਹਜਾਰ ਰੁਪਏ ਦੀ ਠੱਗੀ(Cheating) ਮਾਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਜਗਜੀਤ ਸਿੰਘ ਪੁੱਤਰ ਮੇਘ ਰਾਜ ਵਾਸੀ ਕਾਜਲਾ ਅਨੁਸਾਰ ਮੁਲਜਮ ਨਜੀਰਾ ਬੇਗਮ ਪਤਨੀ ਮੁਸ਼ਤਾਕ ਮੁਹੰਮਦ ਚੱਕ ਸਰਾਏ ਉਨ੍ਹਾਂ ਦੇ ਗੁਆਂਢੀਆਂ ਦਾ ਦੂਰ ਦਾ ਰਿਸ਼ਤੇਦਾਰ ਹੈ।
ਪੀੜਤ ਮੁਤਾਬਕ ਨਜੀਰਾ ਬੇਗਮ ਉਸ ਦੇ ਨਾਲ ਹੀ ਦੂਜੇ ਮੁਲਜ਼ਮ ਸੁਖਦੇਵ ਸਿੰਘ ਦਾਦ ਪੁੱਤਰ ਨੰਦ ਕਿਸੋਰ ਵਾਸੀ ਪਿੰਡ ਦਾਦ (ਲੁਧਿਆਣਾ) ਨੇ ਉਸ ਨੂੰ ਰੇਲਵੇ ‘ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੰਘੇ ਸਾਲ ਉਸ ਕੋਲੋਂ ਦੋ ਕਿਸ਼ਤਾਂ ਚ 5 ਲੱਖ ਦਸ ਹਜ਼ਾਰ ਰੁਪਏ ਵਸੂਲ ਕੀਤੇ ਸਨ ਪਰ ਲੰਮਾ ਸਮਾਂ ਨਿੱਕਲਣ ਤੋਂ ਬਾਅਦ ਨੌਕਰੀ ਨਾ ਲੱਗਣ ‘ਤੇ ਉਸ ਨੂੰ ਪਤਾ ਚੱਲਿਆ ਕਿ ਇਨ੍ਹਾਂ ਦੋਵਾਂ ਨੇ ਮਿਲੀਭੁਗਤ ਕਰਕੇ ਉਸ ਨਾਲ ਠੱਗੀ ਮਾਰੀ ਹੈ ਜਿਸ ਕਾਰਨ ਪੀੜਤ ਵੱਲੋਂ ਆਪਣੇ ਨਾਲ ਹੋਈ ਠੱਗੀ ਸਬੰਧੀ ਮਾਣਯੋਗ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਕੋਲ ਇੱਕ ਸ਼ਿਕਾਇਤ ਕੀਤੀ ਗਈ ਸੀ। ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਦੀਆਂ ਹਦਾਇਤਾਂ ‘ਤੇ ਮੁਲਜ਼ਮ ਨਜੀਰਾ ਬੇਗਮ ਅਤੇ ਸੁਖਦੇਵ ਸਿੰਘ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।