ਚੌਧਰੀ ਤੇ ਗੋਗੋਈ ਆਪਣੇ ਅਹੁਦਿਆਂ ’ਤੇ ਬਣੇ ਰਹਿਣਗੇ

Government, Putting, Public, Sonia Gandhi

ਸੱਤ ਮੈਂਬਰੀ ਨਵੀਂ ਕਮੇਟੀ ’ਚ ਸ਼ਸ਼ੀ ਥਰੂਰ ਤੇ ਮਨੀਸ਼ ਤਿਵਾੜੀ ਨੂੰ ਕੀਤਾ ਸ਼ਾਮਲ

ਨਵੀਂ ਦਿੱਲੀ। ਕਾਂਗਰਸੀ ਪਾਰਟੀ ਨੇ ਲੋਕ ਸਭਾ ’ਚ ਆਪਣੇ ਆਗੂ ਅਧੀਰ ਰੰਜਨ ਚੌਧਰੀ ਤੇ ਉਪ ਆਗੂ ਗੌਰਵ ਗੋਗੋਈ ਨੂੰ ਉਨ੍ਹਾਂ ਦੇ ਅਹੁਦਿਆਂ ’ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਪਾਰਟੀ ਦੀ ਸੰਸਦੀ ਟੀਮ ਦਾ ਐਤਵਾਰ ਨੂੰ ਮੁੜ ਗਠਨ ਕੀਤਾ। ਇਸ ਸੱਤ ਮੈਂਬਰੀ ਨਵੀਂ ਕਮੇਟੀ ’ਚ ਸ਼ਸ਼ੀ ਥਰੂਰ ਤੇ ਮਨੀਸ਼ ਤਿਵਾੜੀ ਨੂੰ ਸ਼ਾਮਲ ਕੀਤਾ ਗਿਆ।

ਜਦੋਂਕਿ ਰਵਨੀਤ ਸਿੰਘ ਬਿੱਟੂ ਤੇ ਮਨੀਕਮ ਟੈਗੋਰ ਨੂੰ ਸਚੇਤਕ ਬਣਾਇਆ ਗਿਆ ਹੈ ਰਾਜ ਸਭਾ ’ਚ ਕਾਂਗਰਸ ਸੰਸਦੀ ਟੀਮ ’ਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਅੰਬਿਕਾ ਸੋਨੀ ਤੇ ਦਿਗਵਿਜੈ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ ਬਣੇ ਰਹਿਣਗੇ ਜ਼ਰੂਰੀ ਹੋਣ ’ਤੇ ਦੋਵੇਂ ਟੀਮਾਂ ਦੀ ਬੈਠਕ ਸੱਦੀ ਜਾਵੇਗੀ ਜਿਸ ਦੇ ਕਨਵੀਨਰ ਖੜਗੇ ਹੋਣਗੇ ਪਿਛਲੇ ਦਿਨੀਂ ਚੌਧਰੀ ਨੂੰ ਆਗੂ ਅਹੁਦੇ ਤੋਂ ਹਟਾਏ ਜਾਣ ਦੀ ਕਿਆਸਾਂ ਲਾਈਆਂ ਜਾ ਰਹੀਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।