Saint Dr MSG ਦੇ ਨਵੇਂ ਗੀਤ ‘ਚੈਟ ਪੇ ਚੈਟ’ ਨੇ ਪਾ ਰੱਖੀਆਂ ਹਨ ਧੁੰਮਾਂ

Chat Pe Chat

ਚੈਟ ’ਤੇ ਚੋਟ, ਪਰਿਵਾਰਾਂ ’ਚ ਵਧੇਗਾ ਪਿਆਰ

  •  ਰਿਲੀਜ ਦੇ ਕੁਝ ਹੀ ਮਿੰਟਾਂ ’ਚ ਹੋਇਆ ਵਾਇਰਲ
  •  ਮੋਬਾਈਲ ਅਤੇ ਵੀਡੀਓ ਗੇਮ ’ਚ ਜ਼ਿਆਦਾ ਰੁੱਚੀ ਦੇ ਮਾੜੇ ਪ੍ਰਭਾਵਾਂ ’ਤੇ ਦਿਵਾਇਆ ਧਿਆਨ
  •  ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਵਰਗ ਨੂੰ ਆ ਰਿਹਾ ਬਹੁਤ ਪਸੰਦ

(ਸੱਚ ਕਹੂੰ ਨਿਊਜ਼) ਬਰਨਾਵਾ। ਮੋਬਾਇਲ ਫੋਨ ਦੀ ਚੈਟ ’ਚ ਮਸ਼ਰੂਫੀਅਤ ਕਾਰਨ ਪਰਿਵਾਰਾਂ ਦੇ ਟੁੱਟਣ ਦੀ ਸਮੱਸਿਆ ਦੇ ਖਤਮ ਹੋਣ ਦਾ ਸਮਾਂ ਆ ਗਿਆ ਹੈ ਸੱਚੇ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀਰਵਾਰ ਦੇਰ ਰਾਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਪਣੇ ਯੂ-ਟਿਊਬ ਚੈਨਲ ‘ਸੇਂਟ ਐੱਮਐੱਸਜੀ’ ’ਤੇ ਨਵਾਂ ਗੀਤ ‘ਚੈਟ ਪੇ ਚੈਟ’ (Chat Pe Chat) ਰਿਲੀਜ ਕੀਤਾ। ਗੀਤ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ।  ਪੂਜਨੀਕ ਗੁਰੂ ਜੀ ਦੁਆਰਾ ਸ਼ਾਨਦਾਰ ਗੀਤ ਰਿਲੀਜ ਦੇ ਕੁਝ ਹੀ ਮਿੰਟਾਂ ’ਚ ‘ਚੈਟ ਪੇ ਚੈਟ’ ਗੀਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਵਰਗ ਦੇ ਲੋਕ ਇਸ ਗੀਤ ਨੂੰ ਬਹੁਤ ਚਾਅ ਨਾਲ ਸੁਣ ਰਹੇ ਹਨ। ਇਸ ਗੀਤ ਨੇ ਪੂਰੀ ਦੁਨੀਆ ’ਚ ਧੁੰਮਾਂ ਪਾ ਰੱਖੀਆਂ ਹਨ।


‘ਚੈਟ ਪੇ ਚੈਟ’ (Chat Pe Chat )

ਇਸ ਗੀਤ ’ਚ ਪੂਜਨੀਕ ਗੁਰੂ ਜੀ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮੋਬਾਇਲ ’ਚ ਜ਼ਿਆਦਾ ਵਧੀ ਰੁਚੀ ਦੇ ਮਾੜੇ ਪ੍ਰਭਾਵ ਨੂੰ ਦਰਸਾਇਆ ਹੈ ਇਸ ਦੇ ਨਾਲ ਹੀ ਆਪ ਜੀ ਨੇ ਇਸ ਦੀ ਸਹੀ ਵਰਤੋਂ ’ਤੇ ਵੀ ਚਾਨਣਾ ਪਾਇਆ ਪੂਜਨੀਕ ਗੁਰੂ ਜੀ ਨੇ ਗੀਤ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਦੇ ਚੈਟਿੰਗ ਅਤੇ ਵੀਡੀਓ ਗੇਮ ’ਚ ਮਸ਼ਗੂਲ ਰਹਿਣ ਨਾਲ ਵਧ ਰਹੇ ਮੋਟਾਪੇ, ਅੱਖਾਂ ਦੀ ਕਮਜੋਰੀ ਅਤੇ ਬੁਰੀਆਂ ਆਦਤਾਂ ਦੀ ਵਧ ਰਹੀ ਸਮੱਸਿਆ ਵੱਲ ਧਿਆਨ ਦਿਵਾਇਆ ਹੈ।

ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਾਰੇ ਸ਼ਾਮ ਨੂੰ 7 ਤੋਂ 9 ਵਜੇ ਤੱਕ ਡਿਜੀਟਲ ਫਾਸਟਿੰਗ ਰੱਖ ਕੇ ਪਰਿਵਾਰ ਨੂੰ ਸਮਾਂ ਦੇਣ ਅਤੇ ਭਗਵਾਨ ਦੇ ਨਾਮ ਦਾ ਜਾਪ ਕਰੋ ਅਜਿਹਾ ਕਰਨ ਨਾਲ ਜਿੱਥੇ ਆਤਮਿਕ ਸ਼ਾਂਤੀ ਮਿਲੇਗੀ, ਨਾਲ ਹੀ ਪਰਿਵਾਰਿਕ ਰਿਸ਼ਤੇ ਵੀ ਮਜਬੂਤ ਹੋਣਗੇ ਅਤੇ ਟੈਂਸ਼ਨ ਤੋਂ ਵੀ ਮੁਕਤੀ ਮਿਲੇਗੀ ਰੂਹ ਅਤੇ ਤਨ ’ਚ ਤਾਜ਼ਗੀ ਆਵੇਗੀ। ਗੀਤ ’ਚ ਪੂਜਨੀਕ ਗੁਰੂ ਜੀ ਨੇ ਦੱਸਿਆ ਹੈ ਕਿ ਮੋਬਾਇਲ ਫੋਨ ਸਟੱਡੀ ਲਈ ਚੰਗਾ ਵੀ ਹੈ, ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਮੋਬਾਇਲ ’ਚ ਰਾਮ-ਨਾਮ ਨਾਲ ਜੁੜੀਆਂ ਗੱਲਾਂ ਬੱਚਿਆਂ ਨੂੰ ਦੱਸਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ