ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ : Saint Dr MSG

guru ji
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਰੂਹਾਨੀਅਤ: ਜਨਮਾਂ-ਜਨਮਾਂ ਦੇ ਪਾਪ ਕੱਟਦੈ ਪਰਮਾਤਮਾ ਦਾ ਨਾਮ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ (Saint Dr MSG) ਮਾਲਕ ਦੇ ਨਾਮ ’ਚ ਤਮਾਮ ਖੁਸ਼ੀਆਂ ਛੁਪੀਆਂ ਹਨ, ਤਮਾਮ ਬਰਕਤਾਂ ਹਨ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਮਾਲਕ ਦਾ ਨਾਮ ਜਪਦੇ ਹਨ, ਉਨ੍ਹਾਂ ਨੂੰ ਅੰਦਰੋਂ-ਬਾਹਰੋਂ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪਰਮਾਤਮਾ ਦਾ ਨਾਮ ਅਜਿਹੀ ਸ਼ਕਤੀ ਹੈ, ਜੋ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟ ਦਿੰਦਾ ਹੈ, ਜੋ ਲੋਕ ਪਰਮਾਤਮਾ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਅੰਦਰੋਂ ਗ਼ਮ, ਦੁਖ, ਦਰਦ, ਚਿੰਤਾ,ਪ੍ਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ, ਆਉਣ ਵਾਲੇ ਪਹਾੜ ਵਰਗੇ ਭਿਆਨਕ ਰੋਗ ਤੇ ਪਾਪ-ਕਰਮ ਕੱਟਣ ਨਾਲ ਇਨਸਾਨ ਭਗਵਾਨ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਜਾਂਦਾ ਹੈ ਇਸ ਲਈ ਪਰਮਾਤਮਾ ਦੇ ਨਾਮ ਨੂੰ ਕਦੇ ਨਾ ਛੱਡੋ ਸਿਮਰਨ ਕਰਦੇ ਰਹੋ ਇਹ ਘੋਰ ਕਲਿਯੁਗ ਹੈ ਹੱਥ ਨੂੰ ਹੱਥ ਖਾਈ ਜਾ ਰਿਹਾ ਹੈ,

ਮਨਇੰਦਰੀਆਂ ਫੈਲਾਅ ’ਤੇ ਹਨ ਮਨਇੰਦਰੀਆਂ ਜਦੋਂ ਜੀਵ ’ਤੇ ਹਾਵੀ ਹੋ ਜਾਂਦੀਆਂ ਹਨ ਤਾਂ ਕੋਈ ਗੁਰੂ ,ਪੀਰ-ਫਕੀਰ ਚੰਗਾ ਨਹੀਂ ਲੱਗਦਾ ਇਨਸਾਨ ਬੁਰੇ ਤੋਂ ਬੁਰੇ ਕਰਮ ਕਰਦਾ ਰਹਿੰਦਾ ਹੈ ਲੋਕ ਠੱਗੀ ਮਾਰਦੇ ਹਨ, ਬੇਈਮਾਨੀ ਕਰਦੇ ਹਨ, ਦੂਜਿਆਂ ਦਾ ਹੱਕ ਮਾਰ ਕੇ ਖਾਂਦੇ ਹਨ, ਚੋਰੀ, ਨਿੰਦਾ-ਚੁਗਲੀ ਕਰਦੇ ਹਨ ਇਸ ਬੁਰਾਈ ਦੇ ਯੁੱਗ ’ਚ ਇਹ ਸਭ ਚੱਲਦਾ ਹੈ ਤੇ ਜੋ ਲੋਕ ਇਨ੍ਹਾਂ ਬੁਰਾਈਆਂ ਨਾਲ ਜੁੜੇ ਹੁੰਦੇ ਹਨ, ਉਹ ਬਹੁਤ ਦੁਖੀ ਰਹਿੰਦੇ ਹਨ ਇਸ ਲਈ ਇਨਸਾਨ ਨੂੰ ਮਿਹਨਤ, ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਣੀ ਚਾਹੀਦੀ ਹੈ ਤੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਇਸ ਨਾਲ ਉਸ ਕਮਾਈ ’ਚ ਬਰਕਤ ਆਵੇਗੀ, ਥੋੜ੍ਹੇ ਜਿਹੇ ਪੈਸੇ ਹੀ ਬਹੁਤ ਜ਼ਿਆਦਾ ਪੈਸਿਆਂ ਦਾ ਕੰਮ ਕਰਨਗੇ ਤੇ ਹਿਰਦੇ ’ਚ ਇੱਕ ਸ਼ਾਂਤੀ ਬਣੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here