(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਜਿਨ੍ਹਾਂ ਦੇ ਚੰਗੇ ਭਾਗ ਹਨ,ਉਹ ਓਮ, ਹਰੀ, ਅੱਲ੍ਹਾ, ਪਰਮਾਤਮਾ ਦਾ ਨਾਮ ਲੈਂਦੇ ਹਨ ਓਂਕਾਰ, ਅੱਲ੍ਹਾ-ਤਾਅਲਾ, ਵਾਹਿਗੁਰੂ, ਗੌਡ, ਸਭ ਇੱਕ ਹੀ ਮਾਲਕ ਦੇ ਨਾਮ ਹਨ ਜਿਵੇਂ ਪਾਣੀ ਨੂੰ ਜਲ, ਨੀਰ, ਵਾਟਰ, ਵਾਸ਼ਰ, ਆਬ ਕੋਈ ਵੀ ਨਾਂਅ ਦਿਓ, ਪਰ ਪਾਣੀ ਦਾ ਨਾਂਅ ਬਦਲਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ, ਉਸੇ ਤਰ੍ਹਾਂ ਮਾਲਕ ਦਾ ਨਾਂਅ ਬਦਲਣ ਨਾਲ ਮਾਲਕ ਦੀ ਤਾਕਤ ਨਹੀਂ ਬਦਲਦੀ ਤੇ ਮਾਲਕ ਨਹੀਂ ਬਦਲਦਾ।
ਆਪ ਜੀ ਫ਼ਰਮਾਉਦੇ ਹਨ ਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਮਾਲਕ ਇੱਕ ਹੈ ਇਸ ਲਈ ਤੁਸੀਂ ਮਾਲਕ ਦਾ ਨਾਮ ਜਪਿਆ ਕਰੋ ਮਾਲਕ ਦਾ ਨਾਮ ਜਪਣ ਲਈ ਤੁਹਾਨੂੰ ਕੋਈ ਘਰ-ਪਰਿਵਾਰ, ਕੰਮ-ਧੰਦਾ ਛੱਡਣ ਦੀ ਲੋੜ ਨਹੀਂ, ਕੋਈ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਦੀ ਲੋੜ ਨਹੀਂ, ਕੋਈ ਚੜ੍ਹਾਵਾ, ਰੁਪੱਈਆ, ਪੈਸਾ ਦੇਣ ਦੀ ਲੋੜ ਨਹੀਂ ਕਿਉਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਮਾਲਕ ਕਣ-ਕਣ ’ਚ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਇਸ ਲਈ ਮਾਲਕ ਨੂੰ ਪਾਉਣ ਲਈ ਸਿਰਫ਼ ਤੁਹਾਡੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ
ਇਸ ਲਈ ਤੁਸੀਂ ਜਿਵੇਂ ਕਿਤੇ ਪੈਦਲ ਜਾ ਰਹੇ ਹੋ, ਗੱਡੀ ਚਲਾ ਰਹੇ ਹੋ, ਤਾਂ ਜੀਭ, ਖ਼ਿਆਲਾਂ ਨਾਲ ਮਾਲਕ ਦਾ ਨਾਮ ਲੈਂਦੇ ਜਾਓ, ਤਾਂ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਉੱਥੇ ਵੀ ਪੁੱਜ ਜਾਓਗੇ ਤੇ ਨਾਲ ਪਰਮਾਤਮਾ ਦੀ ਭਗਤੀ ਵੀ ਹੋ ਰਹੀ ਹੈ ਇਹੀ ਸਾਡੇ ਧਰਮਾਂ ’ਚ ਲਿਖਿਆ ਹੈ ਕਿ ਤੁਸੀਂ ਹੱਥਾਂ-ਪੈਰਾਂ ਨਾਲ ਕਰਮਯੋਗੀ ਤੇ ਜੀਭ-ਖ਼ਿਆਲਾਂ ਨਾਲ ਗਿਆਨਯੋਗੀ ਬਣੋ ਭਾਵ ਤੁਸੀਂ ਆਪਣਾ ਕੰਮ-ਧੰਦਾ ਕਰਦੇ ਰਹੋ ਤੇ ਨਾਲ ਮਾਲਕ ਦਾ ਨਾਮ ਜਪਦੇ ਰਹੋ, ਇਸ ਨਾਲ ਤੁਹਾਡੇ ਕੰਮ-ਧੰਦੇ ’ਚ ਵੀ ਬਰਕਤ ਆਵੇਗੀ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰ ਜਾਣਗੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ