ਚੰਨੀ ਦੇ ਭਤੀਜੇ ਹਨੀ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ 20 ਅਪਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

haoney

ਅਦਾਲਤ ਨੇ 20 ਅਪਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

(ਸੱਚ ਕਹੂੰ ਨਿਊਜ਼) ਜਲੰਧਰ। ਮਨੀ ਲਾਂਡ੍ਰਿੰਗ ਮਾਮਲੇ ’ਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭਪਿੰਦਰ ਸਿੰਘ ਹਨੀ (Channi Nephew Honey) ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਉਸ ਨੂੰ 20 ਅਪਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਅੱਜ ਭੁਪਿੰਦਰ ਹਨੀ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਹਨੀ ਦੀ ਨਿਆਂਇਕ ਹਿਰਾਸਤ ਨੂੰ ਫਿਰ ਤੋਂ 14 ਦਿਨ ਵਧਾ ਦਿੱਤਾ।

ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ 2 ਅਪ੍ਰੈਲ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਸੀ। ਉਸ ਚਾਰਜਸ਼ੀਟ ‘ਤੇ ਵੀ ਬੁੱਧਵਾਰ ਨੂੰ ਬਹਿਸ ਹੋਣੀ ਸੀ ਪਰ ਅਦਾਲਤ ‘ਚ ਅਜੇ ਤੱਕ ਇਸ ‘ਤੇ ਕੋਈ ਚਰਚਾ ਨਹੀਂ ਹੋਈ। ਪਹਿਲਾਂ ਇਹ ਕੇਸ ਜੱਜ ਦਲਜੀਤ ਸਿੰਘ ਚਾਹਲ ਦੀ ਅਦਾਲਤ ਵਿੱਚ ਸੀ ਪਰ ਬੁੱਧਵਾਰ ਨੂੰ ਭੁਪਿੰਦਰ ਸਿੰਘ ਦੀ ਪੇਸ਼ੀ ਨਵੇਂ ਜੱਜ ਰੁਪਿੰਦਰ ਸਿੰਘ ਚਾਹਲ ਦੀ ਅਦਾਲਤ ਵਿੱਚ ਹੋਈ। ਹਨੀ ਦੇ ਵਕੀਲ ਗੁਰਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਸ ਨੂੰ 20 ਤਾਰੀਕ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰਜਸ਼ੀਟ ‘ਤੇ ਬਹਿਸ ਕਰਨ ਤੋਂ ਬਾਅਦ ਉਹ ਜਮਾਨਤ ਲਈ ਪਟੀਸ਼ਨ ਦਾਖਲ ਕਰਨਗੇ।

ਜਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਈਡੀ ਨੇ ਭੁਪਿੰਦਰ ਹਨੀ ਦੇ ਘਰ ਛਾਪਾ ਮਾਰ ਕੇ 10 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਸੀ, ਜਿਸ ਤੋਂ ਬਾਅਦ ਈਡੀ ਵੱਲੋਂ ਉਸ ਨੂ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ