ਸਰਸਾ ’ਚ ਬਦਲਿਆ ਮੌਸਮ, ਸ਼ਾਹ ਸਤਿਨਾਮ ਜੀ ਧਾਮ ’ਚ ਜੋਰਦਾਰ ਮੀਂਹ
ਸਰਸਾ (ਸੱਚ ਕਹੂੰ ਨਿਊਜ਼)। ਸਾਹ ਸਤਨਾਮ ਜੀ ਧਾਮ ਸਰਸਾ ਵਿੱਚ ਅੱਜ ਭਾਰੀ ਮੀਂਹ ਪਿਆ। ਮੀਂਹ ਨੇ ਕੜਾਕੇ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਪਿਛਲੀ ਵਾਰ ਨਾਲੋਂ ਜਿਆਦਾ ਮੀਂਹ ਪਵੇਗਾ। ਇਸ ਦੇ ਨਾਲ ਹੀ ਰਾਜਸਥਾਨ, ਪੰਜਾਬ, ਯੂਪੀ, ਦਿੱਲੀ ਸਮੇਤ ਕਈ ਰਾਜਾਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਮਹਾਰਾਸ਼ਟਰ ’ਚ ਹੜ੍ਹ ਦਾ ਕਹਿਰ
ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਮਹਾਰਾਸਟਰ ਦੇ ਮਰਾਠਵਾੜਾ ਖੇਤਰ ਵਿੱਚ ਸਥਿਤ ਜੈਕਵਾੜੀ ਡੈਮ ਤੋਂ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ 30,435 ਕਿਊਸ ਹੜ੍ਹ ਦਾ ਪਾਣੀ ਗੋਦਾਵਰੀ ਨਦੀ ਵਿੱਚ ਛੱਡਿਆ। ਅੱਜ ਜਾਰੀ ਬੁਲੇਟਿਨ ਅਨੁਸਾਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਡੈਮਾਂ ਤੋਂ 20 ਹਜਾਰ ਕਿਊਸਿਕ ਤੋਂ ਵੱਧ ਪਾਣੀ ਛੱਡੇ ਜਾਣ ਕਾਰਨ ਇਹ ਡੈਮ 91 ਫੀਸਦੀ ਤੱਕ ਪਾਣੀ ਭਰ ਚੁੱਕਾ ਹੈ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 25 ਜੁਲਾਈ ਨੂੰ ਅਧਿਕਾਰੀਆਂ ਨੇ ਡੈਮ ਤੋਂ ਪਾਣੀ ਛੱਡਣਾ ਸੁਰੂ ਕੀਤਾ ਜੋ ਵੀਰਵਾਰ ਨੂੰ ਵੀ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ 28,296 ਕਿਊਸਿਕ ਦੇ ਵਹਾਅ ਨਾਲ 18 ਗੇਟਾਂ ਰਾਹੀਂ ਪਾਣੀ ਛੱਡਿਆ ਜਾ ਰਿਹਾ ਹੈ।
ਹਾਈਡਲ ਪ੍ਰੋਜੈਕਟ ਰਾਹੀਂ 1589 ਕਿਊਸਿਕ ਪਾਣੀ ਛੱਡਿਆ ਗਿਆ ਹੈ ਅਤੇ ਬੀਡ ਜਿਲ੍ਹੇ ਦੇ ਮਾਜਲਗਾਓਂ ਡੈਮ ਲਈ ਸੱਜੀ ਨਹਿਰ ਰਾਹੀਂ 550 ਕਿਊਸਿਕ ਪਾਣੀ ਛੱਡਿਆ ਗਿਆ ਹੈ। ਹੜ੍ਹ ਦਾ ਪਾਣੀ ਵੱਡੇ ਪੱਧਰ ’ਤੇ ਛੱਡਣ ਕਾਰਨ ਜਲਨਾ, ਬੀਡ, ਪਰਭਾਨੀ ਅਤੇ ਨਾਂਦੇੜ ਦੇ ਕਈ ਦਰਿਆ ਕਿਨਾਰੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਨੇ ਨਦੀਆਂ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਲਈ ਅਲਰਟ ਜਾਰੀ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ