ਦਿਮਾਗ ਦੀ ਤਰ੍ਹਾਂ ਚੌਰਾਹਿਆਂ ਨੂੰ ਵੀ ਯਾਦ ਕਰੇਗਾ ‘ਗੂਗਲ ਮੈਪ’ | Google
- ਬੈਂਕਿੰਗ ਲੈਣ-ਦੇਣ ਹੋਵੇਗੀ ਹੋਰ ਸੁਰੱਖਿਅਤ | Google
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਬਦਲਾਅ ਦੇ ਇਸ ਦੌਰ ‘ਚ ਆਉਣ ਵਾਲੇ ਦਿਨਾਂ ‘ਚ ਤੁਹਾਡੇ ਰੋਜ਼ਮਰਾ ਦੇ ਜੀਵਨ ਨਾਲ ਜੁੜੀ ਤਕਨੀਕ ‘ਚ ਹੋਰ ਕਈ ਬਦਲਾਅ ਹੋਣ ਜਾ ਰਹੇ ਹਨ ਨਵੀਂ ਤਕਨੀਕ ਜਿੱਥੇ ਤੁਹਾਨੂੰ ਖੁਦ ਮੰਜ਼ਿਲ ਤੱਕ ਪਹੁੰਚਾਉਣ ਦੇ ਰਸਤੇ ਖੋਜਣ ਨੂੰ ਹੋਰ ਸੌਖਾ ਬਣਾਏਗੀ, ਉੱਥੇ ਬੈਂਕਾਂ ਦੇ ਨਾਲ ਤੁਹਾਡੇ ਲੈਣ-ਦੇਣ ਨੂੰ ਵੀ ਸੁਰੱਖਿਅਤ ਕਰੇਗੀ ਹਾਲ ‘ਚ ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਣ ਕੰਪਨੀ ਗੂਗਲ ਨੇ ਆਪਣੀ ‘ਗੂਗਲ ਮੈਪਸ’ ਸੇਵਾ ਨੂੰ ‘ਵਿਜੁਅਲ ਪੋਜੀਸ਼ਨਿੰਗ ਸਿਸਟਮ’ (ਵੀਪੀਐਸ) ਤਕਨੀਕ ਨਾਲ ਉਨਤ ਬਣਾਉਣ ਦਾ ਐਲਾਨ ਕੀਤਾ ਹੈ ਜੋ ਬਹੁਤ ਛੇਤੀ ਉਸ ਦੇ ਐਂਡ੍ਰਾਇਡ ਦੇ ਨਵੇਂ ਅਪਡੇਟ ਦੇ ਨਾਲ ਲੋਕਾਂ ਨੂੰ ਮੁਹੱਈਆ ਹੋ ਜਾਵੇਗੀ।
ਇਹ ਤਕਨੀਕ ਠੀਕ ਸਾਡੇ ਦਿਮਾਗ ਦੀ ਉਸ ਸਮਰੱਥਾ ਦੀ ਤਰ੍ਹਾਂ ਕੰਮ ਕਰਦੀ ਹੈ ਜਿਸ ‘ਚ ਸਾਨੂੰ ਰਸਦੇ ਯਾਦ ਕਰਨ ਲਈ ਦੁਕਾਨਾ ਦੇ ਨਾਂਅ ਜਾਂ ਇਮਾਰਤਾਂ ਨੂੰ ਲੈਂਡਮਾਰਕ ਦੀ ਤਰ੍ਹਾਂ ਆਪਣੇ ਦਿਮਾਗ ‘ਚ ਦਰਜ ਕਰਦੇ ਜਾਂਦੇ ਹਾਂ ਵੀਪੀਐਸ ਤੁਹਾਡੇ ਮੋਬਾਇਲ ਕੈਰਾਨੂੰ ਗੂਗਲ ਮੈਪਸ ਦੇ ਨਾਲ ਜੋੜ ਕੇ ਜਿੱਥੇ ਤੁਸੀਂ ਖੜ੍ਹੇ ਹੁੰਦੇ ਹੋ ਉਸ ਦੇ ਆਸ-ਪਾਸ ਦੇ ਰਸਤਿਆਂ ਦੀ ਅਸਲ ਸਮੇਂ ‘ਚ ਜਾਣਕਾਰੀ, ਵੀਡੀਓ ਤੇ ਦਿਸ਼ਾਵਾਂ ਦਿਖਾਉਣ ‘ਚ ਸਮਰੱਥ ਬਣਾਉਂਦੀ ਹੈ ਗੂਗਲ ਨੇ ਇਸ ‘ਚ ਪਿਛਲੇ ਕਈ ਸਾਲਾਂ ‘ਚ ਗੂਗਲ ਸਰਚ, ਸਟ੍ਰੀਟਵਿਊ ਤੇ ਮੈਪਸ ਦੇ ਡਾਟਾ ਦਾ ਆਕਲਨ ਕਰਕੇ ਉਨ੍ਹਾਂ ਨੂੰ ਆਪਸ ‘ਚ ਜੋੜਿਆ ਹੈ ਜਿਸ ਨਾਲ ਇਸ ਸੇਵਾ ‘ਚ ਸਟੀਕ ਰਸਤਾ ਪਤਾ ਕਰਨ ‘ਚ ਮੱਦਦ ਮਿਲਦੀ ਹੈ। (Google)
ਕ੍ਰੇਡਿਟ-ਡੇਬਿਟ ਕਾਰਡ ਦਾ ਡਾਟਾ ਨਹੀਂ ਹੋਵੇਗਾ ਚੋਰੀ | Google
ਇਸ ਤਰ੍ਹਾਂ ਕੁਝ ਸਾਲ ਪਹਿਲਾਂ ਦੇਸ਼ ‘ਚ ਕਈ ਬੈਂਕਾਂ ਦੇ ਲੱਖਾਂ ਕ੍ਰੇਡਿਟ-ਡੇਬਿਟ ਕਾਰਡ ਦਾ ਡਾਟਾ ਚੋਰੀ ਹੋਇਆ ਸੀ, ਕਿਉਂਕਿ ਪੁਰਾਣੀ ਤਕਨੀਕ ‘ਚ ਡਾਟਾ ਹੈਕ ਹੋਣ ਦੀ ਸਮੱਸਿਆ ਸੀ। ਬਲਾਕਚੇਨ ਇਸ ਤੋਂ ਪਾਰ ਪਾਉਣ ਦੀ ਇੱਕ ਨਵੀਂ ਤਕਨੀਕ ਹੈ ਇਸ ‘ਚ ਲੈਣ-ਦੇਣ ਦੀ ਜਾਣਕਾਰੀ ਬਲਾਕਾਂ ਭਾਵ ਖਾਂਚੋ ‘ਚ ਦਰਜ ਹੁੰਦੀ ਹੈ। ਹਰ ਖਾਂਚੇ ਦਾ ਆਪਣਾ ਇੱਕ ਵਿਸ਼ੇਸ਼ ਗੁਪਤ ਕੋਡ ਹੁੰਦਾ ਹੈ, ਜਿਸ ਨੂੰ ਹੈਸ਼ ਕਹਿੰਦੇ ਹਨ ਇਹ ਖਾਂਚੇ ਆਪਸ ‘ਚ ਜੁੜ ਕੇ ਇੱਕ ਲੜੀ ਬਣਾਉਂਦੇ ਹਨ ਹਰ ਖਾਂਚੇ ‘ਚ ਉਸ ਦੇ ਪਿਛਲੇ ਵਾਲੇ ਖਾਂਚੇ ਦਾ ਹੈਸ਼ ਵੀ ਹੁੰਦਾ ਹੈ। (Google)
ਕਿਸੇ ਨਵੇਂ ਬਲਾਕ ਨੂੰ ਜੋੜਨ ਲਈ ਪ੍ਰਣਾਲੀ ਨਾਲ ਜੁੜੇ ਲਗਭਗ 50 ਫੀਸਦੀ ਕੰਪਿਊਟਰਾਂ ਨਾਲ ਤਜਵੀਜ਼ਾ ਕਰਾਉਣਾ ਹੁੰਦਾ ਹੈ ਤੇ ਇੱੱਕ ਵਾਰ ਦਰਜ ਕੀਤਾ ਗਿਆ। ਡਾਟਾ ਹਮੇਸ਼ਾ ਲਈ ਸੁਰੱਖਿਅਤ ਹੋ ਜਾਂਦਾ ਹੈ, ਕਿਉਂਕਿ ਡਾਟਾ ਨੂੰ ਬਦਲਦੇ ਹੀ ਖਾਂਚੇ ਦਾ ਹੈਸ਼ ਬਦਲ ਜਾਂਦਾ ਹੈ ਤੇ ਅੱਗੇ ਜੁੜੇ ਸਾਰੇ ਖਾਂਚੇ ਖਰਾਬ ਹੋ ਜਾਂਦੇ ਹਨ ਇਸ ਲਈ ਇਹ ਤਕਨੀਕ ਕਿਸੇ ਹੈਕਰ ਲਈ ਅਭੇਦ ਕਿਲਾ ਬਣ ਜਾਂਦੀ ਹੈ। (Google)