ਪੂਜਨੀਕ ਗੁਰੂ ਜੀ ਸਰਸਾ ਪਧਾਰੇ
- ਸਾਧ-ਸੰਗਤ ਨੇ ਢੋਲ-ਨਗਾਰੇ ਵਜਾ ਕੇ, ਦੀਵੇ ਬਾਲ ਕੇ ਕੀਤਾ ਪੂਜਨੀਕ ਗੁਰੂ ਜੀ ਦਾ ਸਵਾਗਤ
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ‘ਚ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ ਰਾਮ-ਨਾਮ ਦੇ ਪ੍ਰਤੀ ਤੁਹਾਡਾ ਜੋ ਪਿਆਰ-ਮੁਹੱਬਤ ਹੈ, ਉਹ ਦਿਨ ਦੁੱਗਣਾ, ਰਾਤ ਚੌਗੁਣਾ ਵਧਦਾ ਜਾ ਰਿਹਾ ਹੈ, ਤੇ ਹੋਣਾ ਵੀ ਅਜਿਹਾ ਹੀ ਚਾਹੀਦਾ ਹੈ
ਇਸ ਕਲਿਯੁਗ ‘ਚ ਬਹੁਤ ਮੁਸ਼ਕਲ ਹੈ ਰਾਮ ਨਾਲ ਪਿਆਰ ਕਰਨਾ ਜਾਂ ਰਾਮ ਨਾਲ ਪਿਆਰ ਕਰਵਾਉਣਾ, ਤਾਂ ਦੋਵਾਂ ਚੀਜ਼ਾਂ ਕਰਨ ਲਈ ਬੇਪਰਵਾਹ ਜੀ ਦੇ ਬਚਨ ਯਾਦ ਆਉਂਦੇ ਹਨ ‘ਚਾਹੇ ਕੁਛ ਵੀ ਕਰੇ ਯਤਨ, ਵਾਪਿਸ ਤੁਮੇਂ ਲੇ ਜਾਏਂਗੇ’ ਜੇਕਰ ਦੁਨੀਆ ਦੇ ਲੋਕ ਸਤਿਸੰਗ ਸੁਣ ਕੇ ਓਨਾ ਨਹੀਂ ਸਮਝ ਪਾਉਂਦੇ, ਤਾਂ ਫਿਲਮ ਵੇਖ ਹੀ ਸਹੀ ਤੇ ਅਸੀਂ ਦੇਖਿਆ ਹੈ ਕਿ ਪੂਰੇ ਸਮਾਜ ‘ਚ ਇਸ ਨਾਲ ਬਦਲਾਅ ਆ ਰਿਹਾ ਹੈ ਜੋ ਸੋਚਿਆ ਸੀ ਕਿ ਅਜਿਹੇ ਬਦਲਾਅ ਆਉਣੇ ਚਾਹੀਦੇ ਹਨ, ਅੱਜ ਉਹੀ ਬਦਲਾਅ ਫਿਲਮ ਰਾਹੀਂ ਹੋ ਰਹੇ ਹਨ ਗੱਲ ਉਹੀ ਹੈ ਕਿ ਕੰਨ ਨੂੰ ਫੜ ਲਓ, ਭਾਵੇਂ ਇੰਜ ਫੜ ਲਓ, ਫੜਨਾ ਤਾਂ ਕੰਨ ਹੀ ਹੈ।
-
ਵੱਧ ਤੋਂ ਵੱਧ ਸਮਾਜ ‘ਚੋਂ ਬੁਰਾਈਆਂ ਨੂੰ ਦੂਰ ਭਜਾਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਫਿਲਮ ਪਹਿਲਾਂ ਨਾਲੋਂ ਜ਼ਿਆਦਾ ਵਧਦੀ ਜਾ ਰਹੀ ਹੈ ਦਿਨ-ਬ-ਦਿਨ ਲੋਕ ਜਿਉਂ-ਜਿਉਂ ਪਸੰਦ ਕਰਦੇ ਜਾ ਰਹੇ ਹਨ, ਅਸੀਂ ਦੇਖਿਆ ਕਿ ਲੋਕਾਂ ਨੂੰ ਇਸ ਤੋਂ ਵੱਡੀ ਖੁਸ਼ੀ ਮਿਲ ਰਹੀ ਹੈ, ਇਸ ਨਾਲ ਬਦਲਾਅ ਆ ਰਿਹਾ ਹੈ, ਸਮਝ ਆ ਰਹੀ ਹੈ ਤਾਂ ਈਸ਼ਵਰ ਕਰੇ ਕਿ ਤੁਸੀਂ ਸਾਰੇ ਜੋ ਮਾਲਕ ਨਾਲ ਪਹਿਲਾਂ ਹੀ ਜੁੜੇ ਹੋ, ਵੱਧ ਤੋਂ ਵੱਧ ਸਮਾਜ ‘ਚੋਂ ਬੁਰਾਈਆਂ ਨੂੰ ਦੂਰ ਭਜਾਓ ਤੇ ਉਸ ਮਾਲਕ ਦੀਆਂ ਖੁਸ਼ੀਆਂ, ਜੋ ਇਸ ਕਲਿਯੁਗ ‘ਚ ਦਿਨ-ਦੁੱਗਣੀਆਂ ਨਹੀਂ, ਸਗੋਂ ਸੈਂਕੜੇ-ਹਜ਼ਾਰਾਂ ਗੁਣਾਂ ਵਧਦੀਆਂ ਜਾ ਰਹੀਆਂ ਹਨ, ਉਸਦੇ ਹੱਕਦਾਰ ਤੁਸੀਂ ਸਾਰੇ ਜ਼ਰੂਰ ਬਣ ਜਾਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ