ਚੰਦਰਯਾਨ-2 : ਚੰਨ ਦਾ ਸਤ੍ਹਾ ਤੋਂ 2.1 ਕਿ.ਮੀ. ਪਹਿਲਾਂ ਧਰਤੀ ਨਾਲੋਂ ਸੰਪਰਕ ਟੁੱਟਿਆ ਸੀ

Chandradhan-2: 2.1 km, Moon, Earth, 

ਭਾਵੁਕ ਹੋਏ ਸ਼ਿਵਨ, ਮੋਦੀ ਨੇ ਦਿੱਤਾ ਦਿਲਾਸਾ | Chandrayaan-Two

ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਪ੍ਰਧਾਨ ਕੇ ਸ਼ਿਵਨ ਦੇਸ਼ ਦੇ ਮਹੱਪਵਪੂਰਨ ਮਿਸ਼ਨ ਚੰਦਰਯਾਨ-2 ‘ਚ ਆਏ ਅੜਿੱਕੇ ਤੋਂ ਬਾਦ ਭਾਵੁਕ ਹੋ ਗਏ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ‘ਚ ਅੱਥਰੂ ਆ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ ਚੰਦਰਯਾਨ-2 ਮਿਸ਼ਨ ਦੇ ਲੈਂਡਰ ਵਿਕਰਮ ਦੇ ਚੰਦਰਮਾ ‘ਤੇ ਉੱਤਰਨ ਦੇ ਇਤਿਹਾਸਕ ਸੈਸ਼ਨ ‘ਚ ਸ਼ਾਮਲ ਹੋਣ ਲਈ ਇਸਰੋ ਦਫ਼ਤਰ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਦੀ ਸਵੇਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਉਨ੍ਹਾਂ ਨੇ ਵਿਗਿਆਨੀਆਂ ਦਾ ਮਨੋਬਲ ਅਤੇ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਨਿਰਾਸ਼ਾ ਦੇ ਪਲਾਂ ਨੂੰ ਪਿੱਛੇ ਛੱਡ ਕੇ ਦੇਸ਼ ਦੇ ਪੁਲਾੜ ਪ੍ਰੋਗਰਾਮ ਨੂੰ ਨਵੇਂ ਸੰਕਲਪ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਲਗਾਤਾਰ ਜਾਰੀ ਰੱਖਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਦ ਹੀ ਨਵਾਂ ਸਵੇਰਾ ਹੋਵੇਗਾ ਅਤੇ ਦੇਸ਼ ਆਪਣੇ ਪੁਲਾੜ ਪ੍ਰੋਗਰਾਮਾਂ ‘ਚ ਪੂਰੀ ਤਰ੍ਹਾਂ ਸਫ਼ਲ ਰਹੇਗਾ। (Chandrayaan-Two)

ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ

ਸੰਬੋਧਨ ਤੋਂ ਬਾਦ ਮੋਦੀ ਉੱਥੇ ਮੌਜ਼ੂਦ ਸਾਰੇ ਵਿਗਿਆਨੀਆਂ ਨਾਲ ਨਿੱਜੀ ਤੌਰ ‘ਤੇ ਮਿਲੇ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਜਦੋਂ ਮੋਦੀ ਵਿਗਿਆਨੀਆਂ ਨਾਲ ਮਿਲ ਕੇ ਪਰਤ ਰਹੇ ਸਨ ਤਾਂ ਸ਼ਿਵਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਹ ਭਾਵੁਕ ਹੋ ਗਏ ਇਸ ‘ਤੇ ਮੋਦੀ ਨੇ ਅੱਗੇ ਵਧ ਕੇ ਉਨ੍ਹਾਂ ਨੂੰ ਗਲ ਨਾਲ ਲਾਇਆ ਸ਼ਿਵਨ ਦੀਆਂ ਅੱਖਾਂ ‘ਚ ਅੱਥਰੂ ਦੇਖ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਥਾਪੀ ਦਿੰਦਿਆਂ ਦਿਲਾਸਾ ਦਿੱਤਾ ਅਤੇ ਆਪਣੇ ਯਤਨ ਜਾਰੀ ਰੱਖਣ ਨੂੰ ਕਿਹਾ ਮੋਦੀ ਚੰਦਰਯਾਨ-2 ਦੇ ਸਫ਼ਰ ਦੇ ਆਖ਼ਰੀ ਪਲਾਂ ਦੇ ਗਵਾਹ ਬਣਨ ਲਈ ਸ਼ੁੱਕਰਵਾਰ ਸ਼ਾਮ ਨੂੰ ਇਸਰੋ ਦਫ਼ਤਰ ਪਹੁੰਚੇ ਸਨ ਚੰਦਰਚਾਨ-2 ਦੇ ਲੈਂਡਰ ਵਿਕਰਮ ਦੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉੱਤਰਨ  ਸਮੇਂ ਰਾਤ 1:30 ਵਜੇ ਸ੍ਰੀ ਮੋਦੀ ਇਸਰੋ ਵਿਗਿਆਨੀਆਂ ਨਾਲ ਮੌਜ਼ੂਦ ਸਨ ਉਨ੍ਹਾਂ ਨਾਲ ਦੇਸ਼ ਭਰ ਦੇ ਸਕੂਲਾਂ ਦੇ ਚੁਣੇ 70 ਵਿਦਿਆਰਥੀ ਵੀ ਹਾਜ਼ਰ ਸਨ Âਸਰੋ ਦੇ ਵਿਗਿਆਨੀਆਂ ਦੀ ਉਪਲੱਬਧੀ ‘ਤੇ ਹੈ ਮਾਣ : ਨਿਤਿਸ਼।

ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ਦੀ ਸਤ੍ਹਾ ਤੋਂ ਸਿਰਫ਼ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟ ਜਾਣ ‘ਤੇ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਵਿਗਿਆਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਅੱਜ ਕਿਹਾ, ‘ਤੁਹਾਡੀਆਂ ਉਪਲੱਬਧੀਆਂ ‘ਤੇ ਸਾਨੂੰ ਮਾਣ ਹੈ ਕੁਮਾਰ ਨੇ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ‘ਤੇ ਟਵੀਟ ਕਰਕੇ ਕਿਹਾ, ਚੰਦਰਯਾਨ-2 ਮਿਸ਼ਨ ਦੀ ਮਹੱਤਵਪੂਰਨ ਉਪਲੱਬਧੀ ਲਈ ਸਾਨੂੰ ਇਸਰੋ ਦੇ ਵਿਗਿਆਨੀਆਂ ‘ਤੇ ਮਾਣ ਹੈ ਅੰਕੜੇ ਜੁਟਾਏ ਜਾ ਰਹੇ ਹਨ, ਜਿਸ ਨਾਲ ਸਾਨੂੰ ਭਵਿੱਖ ਦੇ ਵਿਗਿਆਨਕ ਯਤਨਾਂ ‘ਚ ਕਾਫ਼ੀ ਮੱਦਦ ਮਿਲੇਗੀ  ਜਿਕਰਯੋਗ ਹੈ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦੇ ਕੱਲ੍ਹ ਦੇਰ ਰਾਤ ਚੰਦਰਮਾ ਦੀ ਸਤ੍ਹਾ ‘ਤੇ ਉੱਤਰਨ ਦਾ ਕ੍ਰਮ ਪਹਿਲਾਂ ਨਿਰਧਾਰਿਤ ਯੋਜਨਾ ਅਨੁਸਾਰ ਚੱਲ ਰਿਹਾ ਸੀ ਅਤੇ ਚੰਨ ਦੀ ਸਤ੍ਹਾ ਤੋਂ 2.1 ਕਿਲੋਮੀਟਰ ਦੀ ਦੂਰੀ ਤੱਕ ਉਸਦਾ ਪ੍ਰਦਰਸ਼ਨ ਆਮ ਸੀ, ਪਰ ਇਸ ਤੋਂ ਬਾਦ ਧਰਤੀ ‘ਤੇ ਸਥਿਤ ਕੇਂਦਰ ਨਾਲੋਂ ਲੈਂਡਰ ਦਾ ਸੰਪਰਕ ਟੁੱਟ ਗਿਆ।