ਚੰਦਰਯਾਨ-3 ਨੇ ਦੱਸਿਆ, ਚੰਦ ਦੇ ਦੱਖਣੀ ਧਰੁਵ ’ਤੇ ਮਿੱਟੀ ਦਾ ਤਾਪਮਾਨ

Chandrayaan 3

ਸ੍ਰੀਹਰੀਕੋਟਾ (ਏਜੰਸੀ)। ਚੰਦਰਯਾਨ-3 ਮਿਸ਼ਨ ਦੇ ਰੋਵਰ ਨੇ ਚੰਦ ਦੇ ਦੱਖਣੀ ਧਰੁਵ ’ਤੇ ਮੌਜ਼ੂਦ ਮਿੱਟੀ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸਰੋ ਨੇ ਕਿਹਾ, ‘ਪੁਲਾੜ ਵਿਗਿਆਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਯਾਨ-3 ਨੇ ਚੰਦ ਦੇ ਦੱਖਣੀ ਧਰੁਵ ਦੀ ਮਿੱਟੀ ਦੀ ਜਾਂਚ ਕੀਤੀ। ਸਤ੍ਹਾ ਤੋਂ ਹੇਠਾਂ 10 ਸੈਂਟੀਮੀਟਰ ਤੱਕ ਇਸ ਦੇ ਤਾਪਮਾਨ ਵਿੱਚ ਫਰਕ ਸੀ। (Chandrayaan 3)

ਇਸਰੋ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦ ਦੀ ਮਿੱਟੀ ਦੀ ਤਾਪਮਾਨ ਪ੍ਰੋਫਾਈਲਿੰਗ ਕੀਤੀ ਜਾ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਪਹਿਲੀ ਵਾਰ ਕਿਸੇ ਦੇਸ਼ ਨੇ ਚੰਦ ਦੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕੀਤੀ ਹੈ। ਇਸਰੋ ਨੇ ਮਿੱਟੀ ਦੇ ਤਾਪਮਾਨ ਦਾ ਗ੍ਰਾਫ ਵੀ ਸਾਂਝਾ ਕੀਤਾ ਹੈ। ਗ੍ਰਾਫ ਵਿੱਚ ਤਾਪਮਾਨ-10 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੋਂ ਵੱਧ ਦਿਖਾਈ ਦਿੰਦਾ ਹੈ। Chandrayaan 3

ਪੁਲਾੜ ਏਜੰਸੀ ਨੇ ਕਿਹਾ ਕਿ ਚੋਸਟੇ ਪੇਲੋਡ ਚੰਨ ਦੀ ਸਤ੍ਹਾ ਦੇ ਥਰਮਲ ਵਿਵਹਾਰ ਨੂੰ ਸਮਝਣ ਲਈ ਦੱਖਣੀ ਧਰੁਵ ਦੇ ਆਲੇ-ਦੁਆਲੇ ਚੰਦ ਦੇ ਉਪਰਲੇ ਮਿੱਟੀ ਦੇ ਤਾਪਮਾਨ ਪ੍ਰੋਫਾਈਲ ਨੂੰ ਮਾਪਦਾ ਹੈ। ਇਸ ਵਿੱਚ ਇੱਕ ਤਾਪਮਾਨ ਟੈਸਟਰ ਹੈ, ਜੋ ਸਤ੍ਹਾ ਤੋਂ 10 ਸੈ.ਮੀ. ਡੂੰਘਾਈ ਤੱਕ ਪਹੁੰਚਣ ਦੇ ਸਮਰੱਥ ਹੈ। ਇਸਰੋ ਨੇ ਦੱਸਿਆ ਕਿ ਇਸ ਵਿੱਚ 10 ਵੱਖ-ਵੱਖ ਤਾਪਮਾਨ ਸੈਂਸਰ ਹਨ। ਇਹ ਗ੍ਰਾਫ਼ ਚੰਦਰਮਾ ਦੇ ਤਾਪਮਾਨ ਵਿੱਚ ਅੰਤਰ ਨੂੰ ਦਰਸਾਉਂਦਾ ਹੈ। ਚੰਦਰਮਾ ਦੇ ਦੱਖਣੀ ਧਰੁਵ ਲਈ ਇਹ ਪਹਿਲੀ ਅਜਿਹੀ ਪ੍ਰੋਫਾਈਲ ਹੈ। ਹੋਰ ਖੋਜ ਜਾਰੀ ਹੈ। ਚਾਸਟੇ ਨੂੰ ਅਹਿਮਦਾਬਾਦ ਦੀ ਵਿਕਰਮ ਸਾਰਾਭਾਈ ਸਪੇਸ ਸੈਂਟਰ ਅਤੇ ਫਿਜ਼ੀਕਲ ਰਿਸਰਚ ਲੈਬੋਰੇਟਰੀ ਦੇ ਵਿਗਿਆਨੀ ਨੇ ਸਾਂਝੇ ਤੌਰ ’ਤੇ ਬਣਾਇਆ ਹੈ।