ਮਿਸ਼ਨ: ਚੰਦਰਯਾਨ-2 ਸ੍ਰੀਹਰੀਕੋਟਾ ਤੋਂ ਲਾਂਚ

Chandrayaan 3

ਮਿਸ਼ਨ: ਚੰਦਰਯਾਨ-2 ਸ੍ਰੀਹਰੀਕੋਟਾ ਤੋਂ ਲਾਂਚ

ਸ੍ਰੀਹਰੀਕੋਟਾ, ਏਜੰਸੀ।

ਭਾਰਤ ਲਈ ਅੱਜ ਬੇਹੱਦ ਖਾਸ ਦਿਨ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਪੁਲਾੜ ‘ਚ ਇਤਿਹਾਸ ਰਚ ਦਿੱਤਾ ਹੈ। ਅੱਜ ਦੁਪਹਿਰ 2:43 ‘ਤੇ ਇਸਰੋ ਦਾ ਬਾਹੂਬਲੀ ਰਾਕੇਟ ਨੇ ਚੰਦਰਯਾਨ-2 ਲਈ ਉਡਾਣ ਭਰੀ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਠਾਣ ਭਰੀ। ਇਸਰੋ ਪ੍ਰਮੁੱਖ ਸਿਵਨ ਦਾ ਕਹਿਣਾ ਹੈ ਕਿ ਮਿਸ਼ਨ ਚੰਦਰਯਾਨ-2 ਪੂਰੀ ਤਰ੍ਹਾਂ ਨਾਲ ਕਾਮਯਾਬ ਸਾਬਤ ਹੋਵੇਗਾ ਤੇ ਚੰਦ ‘ਤੇ ਕਈ ਚੀਜਾਂ ਦੀ ਖੋਜ ਕਰਨ ‘ਚ ਸਫ਼ਲਤਾ ਮਿਲੇਗੀ। ਵੱਖ-ਵੱਖ ਪੜਾਵਾਂ ‘ਚ ਸਫ਼ਰ ਪੂਰਾ ਕਰਕੇ ਪੁਲਾੜ ਵਾਹਨ 7 ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਨਿਰਧਾਰਤ ਥਾਂ ‘ਤੇ ਉੱਤਰੇਗਾ। ਇਸ ਨੂੰ ਇਸਰੋ ਦਾ ਸਭ ਤੋਂ ਮੁਸ਼ਕਿਲ ਮਿਸ਼ਨ ਮੰਨਿਆ ਜਾ ਰਿਹਾ ਹੈ। ਸਫ਼ਰ ਦੇ ਆਖਰੀ ਦਿਨ ਜਿਸ ਵੇਲੇ ਰੋਵਰ ਸਮੇਤ ਪੁਲਾੜ ਵਾਹਨ ਦਾ ਲੈਂਡਰ ਚੰਦਰਮਾ ਦੇ ਸਤਾ ਤੇ ਉਤਰੇਗਾ, ਉਹ ਵਕਤ ਭਾਰਤੀ ਵਿਗਿਆਨੀਆਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ।

ਖੁਦ ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਇਸ ਨੂੰ ਸਭ ਤੋਂ ਮੁਸ਼ਕਿਲ 15 ਮਿੰਟ ਕਿਹਾ ਹੈ।  ਚੰਦਰਯਾਨ-2 ਦੀ ਸਫਲਤਾ ‘ਤੇ ਭਾਰਤ ਹੀ ਨਹੀਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਚੰਦਰਯਾਨ-1 ਨੇ ਦੁਨੀਆ ਨੂੰ ਦੱਸਿਆ ਸੀ ਕਿ ਚੰਦਰਮਾ ‘ਤੇ ਪਾਣੀ ਹੈ। ਹੁਣ ਉਸੇ ਸਫਲਤਾ ਨੂੰ ਅੱਗੇ ਵਧਾਉਂਦਿਆਂ ਚੰਦਰਯਾਨ-2 ਚੰਦਰਮਾ ‘ਤੇ ਪਾਣੀ ਮੌਜੂਦਗੀ ਨਾਲ ਜੁੜੇ ਠੋਸ ਨਤੀਜੇ ਦੇਵੇਗਾ। ਮੁਹਿੰਮ ਨਾਲ ਚੰਦਰਮਾ ਦੀ ਸੱਤਾ ਦਾ ਨਕਸ਼ਾ ਤਿਆਰ ਕਰਨ ਵਿੱਚ ਮੱਦਦ ਮਿਲੇਗੀ ਜੋ ਭਵਿੱਖ ‘ਚ ਹੋਰ ਮੁਹਿੰਮਾਂ ਲਈ ਮੱਦਦਗਾਰ ਹੋਵੇਗੀ। ਚੰਦਰਮਾ ਦੀ ਮਿੱਟੀ ‘ਚ ਕਿਹੜੇ-ਕਿਹੜੇ ਖਣਿਜ ਹਨ ਤੇ ਕਿੰਨੀ ਮਾਤਰਾ ‘ਚ ਹਨ, ਚੰਦਰਯਾਨ-2 ਇਸ ਨਾਲ ਜੁੜੇ ਕਈ ਭੇਜ ਖੋਲ੍ਹੇਗਾ। ਉਮੀਦ ਇਹ ਵੀ ਹੈ ਕਿ ਚੰਦਰਮਾ ਦੇ ਜਿਸ ਹਿੱਸੇ ਦੀ ਪੜਤਾਲ ਦੀ ਜਿੰਮੇਵਾਰੀ ਚੰਦਰਯਾਨ-2 ਨੂੰ ਮਿਲੀ ਹੈ ਉਹ ਸਾਡੀ ਸੌਰ ਵਿਵਸਥਾ ਨੂੰ ਸਮਝਣ ਤੇ ਧਰਤੀ ਦੀ ਵਿਕਾਸ ਲੜੀ ਨੂੰ ਜਾਣਨ ‘ਚ ਮੱਦਦਗਾਰ ਹੋ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here