Welfare: (ਮੇਵਾ ਸਿੰਘ) ਖੂਈਆਂ ਸਰਵਰ/ਅਬੋਹਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਖੂਈਆਂ ਸਰਵਰ ਬਲਾਕ ਦੇ ਪਿੰਡ ਸੈਯਦਾਂਵਾਲੀ ਦੇ ਨਿਵਾਸੀ ਡੇਰਾ ਸੱਚਾ ਸ਼ਰਧਾਲੂ ਮਾਤਾ ਚੰਦਰਕਾਂਤਾ ਇੰਸਾਂ (74) ਪਤਨੀ ਤਾਰਾ ਚੰਦ ਦੇ ਮ੍ਰਿਤਕ ਸਰੀਰ ਨੂੰ ਉਸ ਦੇ ਸਮੂਹ ਪਰਿਵਾਰ ਵਿਚ ਬੇਟਿਆਂ ਤੇ ਬੇਟੀਆਂ ਨੇ ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ। ਸੱਚਖੰਡ ਵਾਸੀ ਚੰਦਰਕਾਂਤਾ ਇੰਸਾਂ ਕੁਝ ਸਮੇਂ ਤੋਂ ਬਿਮਾਰ ਸਨ ਤੇ ਬੀਤੀ ਕੱਲ੍ਹ ਉਹ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਗੌਰਤਲਬ ਹੈ ਕਿ ਸਰੀਰਦਾਨੀ ਚੰਦਰਕਾਤਾਂ ਇੰਸਾਂ ਪਿੰਡ ਸੈਯਦਾਂਵਾਲੀ ਦੇ ਪਹਿਲੇ ਤੇ ਬਲਾਕ ਖੂਈਆਂ ਸਰਵਰ ਦੇ 6ਵੇਂ ਸਰੀਰਦਾਨੀ ਬਣ ਗਏ ਹਨ।
ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ | Welfare
ਸੱਚਖੰਡ ਵਾਸੀ ਚੰਦਰਕਾਂਤਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋਣ ਸਮੇਂ ਜਿਥੇ ਉਨਾਂ ਦੇ ਬੇਟੇ ਹਰੀਸ ਕੁਮਾਰ ਇੰਸਾਂ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ, ਉਥੇ ਬੇਟੀਆਂ ਮੰਜੂ ਤੇ ਪੂਨਮ ਨੇ ਵੀ ਅਰਥੀ ਨੂੰ ਮੋਢਾ ਲਾਇਆ। ਸਰੀਰਦਾਨੀ ਚੰਦਰਕਾਂਤਾ ਇੰਸਾਂ ਦੀ ਅੰਤਿਮ ਯਾਤਰਾ ਉਨਾਂ ਦੇ ਨਿਵਾਸ ਸਥਾਨ ਤੋਂ ਸੁਰੂ ਹੋ ਕੇ ਸੈਯਦਾਂਵਾਲੀ-ਕਿਲੀਆਂਵਾਲੀ ਲਿੰਕ ਸੜਕ ’ਤੇ ਪਿੰਡ ਦੀਆਂ ਮੁੱਖ ਗਲੀਆਂ ਵਿਚੋਂ ਦੀ ਹੁੰਦੇ ਹੋਏ ਪਿੰਡ ਦੀ ਸੱਥ ਵਿਚ ਆ ਕੇ ਸਮਾਪਤ ਹੋਈ।
ਇਹ ਵੀ ਪੜ੍ਹੋ: Welfare: ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਵਿਖਾਈ
ਅੰਤਿਮ ਯਾਤਰਾ ਵਿਚ ਸ਼ਾਮਲ ਸਮੂਹ ਸਾਧ-ਸੰਗਤ, ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵੱਲੋਂ ‘ਸਰੀਰਦਾਨੀ ਚੰਦਰਕਾਂਤਾਂ ਇੰਸਾਂ ਅਮਰ ਰਹੇ-ਅਮਰ ਰਹੇ’ ਅਤੇ ‘ਜਬ ਤੱਕ ਸੂਰਜ ਚਾਂਦ ਰਹੇਗਾ ਸਰੀਰਦਾਨੀ ਚੰਦਰਕਾਤਾਂ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰੇ ਗੱਜਵੀਂ ਅਵਾਜ਼ ਵਿਚ ਲਾਉਂਦਿਆਂ ਅਕਾਸ ਗੁੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਮੂਹ ਪਰਿਵਾਰਕ ਮੈਂਬਰ ਬੇਟੇ ਹਰੀਸ ਕੁਮਾਰ, ਬੇਟੀਆਂ ਮੰਜੂ ਤੇ ਪੂਨਮ ਤੋਂ ਇਲਾਵਾ ਰਿਸ਼ਤੇਦਾਰਾਂ ਵਿਚ ਅਸੋਕ ਕੁਮਾਰ 85 ਮੈਂਬਰ ਰਾਜਸਥਾਨ ਤੇ ਸਮੂਹ ਸਾਧ-ਸੰਗਤ ਨੇ ਕੁੱਲ ਮਾਲਕ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਬੇਨਤੀ ਦਾ ਸ਼ਬਦ ਬੋਲ ਕੇ ਸਰੀਰਦਾਨੀ ਚੰਦਰਕਾਤਾਂ ਦੇ ਮ੍ਰਿਤਕ ਸਰੀਰ ਨੂੰ ਸ੍ਰੀ ਸੰਨਤਾਨਪਾਲ ਸਿੰਘ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਮਿਰਜਾਪੁਰ, ਜਿਲ੍ਹਾ ਸ਼ਾਹਜਹਾਨਪੁਰ, ਉਤਰ ਪ੍ਰਦੇਸ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Welfare
ਇਸ ਮੌਕੇ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਲਾਲ ਜੇਈ, ਅਸ਼ੋਕ ਕੁਮਾਰ 85 ਮੈਂਬਰ (ਰਾਜਸਥਾਨ), ਬਲਾਕ ਪ੍ਰੇਮੀ ਸੇਵਕ ਲਾਭ ਚੰਦ ਇੰਸਾਂ, ਦਇਆ ਰਾਮ ਇੰਸਾਂ ਪ੍ਰੇਮੀ ਸੇਵਕ ਪਿੰਡ ਸੈਯਦਾਂਵਾਲੀ, ਪਿੰਡ ਦੀ ਕਮੇਟੀ ਦੇ 15 ਮੈਂਬਰ, ਬਲਾਕ ਦੇ ਪਿੰਡਾਂ ਤੋਂ ਆਏ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਅਤੇ ਸਮੂਹ ਸਾਧ-ਸੰਗਤ ਦੇ ਨਾਲ-ਨਾਲ ਪਿੰਡ ਦੇ ਮੋਹਤਬਰ ਵੀ ਮੌਜੂਦ ਸਨ।
ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਦੇ ਲਈ ਇਕ ਬਹੁਤ ਹੀ ਵਧੀਆ ਸੰਕੇਤ
ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਪਰਿਵਾਰ ਵੱਲੋਂ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਨੌਜਵਾਨ ਲੜਕੇ ਤੇ ਲੜਕੀਆਂ ਜੋ ਡਾਕਟਰ ਬਣਨ ਲਈ ਕੋਰਸ ਕਰਦੇ ਹਨ, ਉਹ ਸਮਾਜ ਵਿਚ ਫੈਲੀਆਂ ਹੋਈਆਂ ਲਾ-ਇਲਾਜ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਮ੍ਰਿਤਕ ਸਰੀਰਾਂ ਤੇ ਖੋਜਾਂ ਕਰਦੇ ਹਨ। ਇਸ ਲਈ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਦੇ ਲਈ ਇਕ ਬਹੁਤ ਹੀ ਵਧੀਆਂ ਸੰਕੇਤ ਮੰਨਿਆ ਜਾ ਸਕਦਾ ਹੈ।
ਮੋਹਤਬਰ ਡਾ: ਬਿਹਾਰੀ ਲਾਲ, ਵਾਸੀ ਸੈਯਦਾਵਾਲੀ, ਜਿਲਾ ਫਾਜਿਲਕਾ।