Chandigarh ‘ਚ 2 ਵਿਦਿਆਰਥੀਆਂ ‘ਤੇ ਫਾਇਰਿੰਗ, ਮੌਤ
ਚੰਡੀਗੜ੍ਹ ਦੇ ਸੈਕਟਰ 15 ‘ਚ ਹੋਈ ਫਾਇਰਿੰਗ
ਚੰਡੀਗੜ੍ਹ, ਸੱਚ ਕਹੂੰ ਨਿਊਜ਼। Chandigarh ਸੈਕਟਰ 15 ਦੇ ਮਕਾਨ ਨੰਬਰ 3556 ‘ਚ ਐਚਐਸਏ ਦੇ ਦੋ ਵਿਦਿਆਰਥੀਆਂ ‘ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਪੀਜੀਆਈ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਨੂੰ ਖੰਗਾਲਣ ‘ਚ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਦੋ ਦਿਨ ਪਹਿਲਾਂ ਹੀ ਇੱਥੇ ਆਏ ਸਨ। ਵਿਦਿਆਰਥੀਆਂ ਦੀ ਪਹਿਚਾਣ ਅਜੈ ਅਤੇ ਵਿਨੀਤ ਵਜੋਂ ਹੋਈ ਹੈ ਜੋ ਕਿ ਹਰਿਆਣਾ ਦੇ ਗੋਹਾਨਾ ਅਤੇ ਸੋਨੀਪਤ ਦੇ ਦੱਸੇ ਜਾ ਰਹੇ ਹਨ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ। ਇਹ ਵਿਦਿਆਰਥੀ ਸੈਕਟਰ 32 ਦੇ ਐਸਡੀ ਕਾਲਜ ਦੇ ਵਿਦਿਆਰਥੀ ਸਨ। ਅਜੈ ਦੀ ਛਾਤੀ ‘ਚ 2, ਸਿਰ ‘ਤੇ ਇੱਕ ਅਤੇ ਬਾਂਹ ‘ਤੇ ਇੱਕ ਗੋਲੀ ਲੱਗੀ। ਵਿਨੀਤ ਦੇ ਸਿਰ ‘ਚ ਗੋਲੀ ਲੱਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














