3 ਜਰੂਰਤਮੰਦ ਮਰੀਜ਼ਾਂ ਨੂੰ ਦਿੱਤੀ ਗਈ ਦਵਾਈ ਲਈ ਮਦਦ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੀ ਰਾਜਧਾਨੀ ਚੰਡੀਗੜ ਵਲੋਂ ਖੂਨ ਦਾਨ ਦੇ ਖੇਤਰ ਵਿੱਚ ਲਗਾਤਾਰ ਹੀ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਦੌਰਾਨ 7 ਖੂਨ ਦਾਨ ਕਰਦੇ ਹੋਏ ਕਈ ਮਰੀਜ਼ਾਂ ਦੀ ਜਾਨ ਬਚਾਈ ਗਈ ਹੈ, ਜਿਹੜੇ ਚੰਡੀਗੜ ਦੇ ਪੀਜੀਆਈ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਆਏ ਹੋਏ ਸਨ। ਇਸ ਦੇ ਨਾਲ ਹੀ ਚੰਡੀਗੜ ਬਲਾਕ ਵਲੋਂ 4 ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਗਿਆ ਹੈ, ਜਦੋਂ ਕਿ 3 ਜਰੂਰਤਮੰਦ ਗਰੀਬ ਵਿਅਕਤੀਆਂ ਨੂੰ ਇਲਾਜ ਲਈ ਦਵਾਈ ਦਿਵਾ ਕੇ ਮਦਦ ਕੀਤੀ ਗਈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਖੂਨ ਦਾਨ ਵਿੱਚ ਲਗਾਤਾਰ ਹੀ ਸੇਵਾ ਕੀਤੀ ਜਾ ਰਹੀ ਹੈ। ਬੀਤੇ ਹਫ਼ਤੇ ਦੌਰਾਨ 7 ਯੁਨਿਟ ਖੂਨ ਦਾਨ ਕੀਤਾ ਗਿਆ। ਬਲਬੀਰ ਇੰਸਾਂ, ਮਨੀਸ਼ਾ ਇੰਸਾਂ, ਮੰਗਤ ਇੰਸਾਂ, ਪਵਨ ਇੰਸਾਂ ਅਤੇ ਸੁਰੇਸ਼ ਇੰਸਾਂ ਵਲੋਂ ਖੂਨ ਦਾਨ ਕੀਤਾ ਗਿਆ ਹੈ।
ਚੰਡੀਗੜ ਬਲਾਕ ਵੱਲੋਂ 4 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦੇ ਕੇ ਉਨਾਂ ਦੀ ਮਦਦ ਕੀਤੀ ਗਈ ਹੈ, ਜਦੋਂ ਕਿ ਤਿੰਨ ਮਰੀਜ਼ ਇਹੋ ਜਿਹੇ ਸਨ, ਜਿਹੜੇ ਕਿ ਇਲਾਜ ਲਈ ਦਵਾਈ ਤੱਕ ਨਹੀਂ ਲੈ ਸਕਦੇ ਸਨ, ਜਿਸ ਦਾ ਇੰਤਜ਼ਾਮ ਬਲਾਕ ਦੀ ਸਾਧ ਸੰਗਤ ਵਲੋਂ ਕਰਦੇ ਹੋਏ ਮਦਦ ਕੀਤੀ ਗਈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.