ਲਗਾਤਾਰ ਕੀਤਾ ਜਾ ਰਿਹਾ ਐ ਖੂਨ ਦਾਨ, ਅਗਸਤ ਮਹੀਨੇ ਵਿੱਚ ਅੰਕੜਾ ਤੋਂ ਹੋਇਆ 40 ਤੋਂ ਪਾਰ
ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਬਲਾਕ ਵਲੋਂ ਲਗਾਤਾਰ ਖੂਨ ਦਾਨ ਕੀਤਾ ਜਾ ਰਿਹਾ ਹੈ। ਅਗਸਤ ਮਹੀਨੇ ਵਿੱਚ ਖੂਨ ਦੀ ਜਿਆਦਾ ਜਰੂਰਤ ਨੂੰ ਦੇਖਦੇ ਹੋਏ ਵੱਧ ਖੂਨ ਦਾਨ ਕਰਦੇ ਹੋਏ ਗੰਭੀਰ ਮਰੀਜ਼ਾ ਦੀ ਜਾਨ ਬਚਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਪਿਛਲੇ 1 ਮਹੀਨੇ ਦੌਰਾਨ ਹੀ ਚੰਡੀਗੜ ਬਲਾਕ ਵਲੋਂ 40 ਤੋਂ ਜਿਆਦਾ ਖੂਨ ਦਾਨ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਲਗਾਤਾਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਨੂੰ ਖੂਨ ਦਾਨ ਕੀਤਾ ਜਾ ਰਿਹਾ ਹੈ।
ਚੰਡੀਗੜ ਬਲਾਕ ਵਲੋਂ ਬੀਤੇ ਇੱਕ ਹਫਤੇ ਦੌਰਾਨ ਦਾਨ ਕੀਤੇ ਗਏ 16 ਯੂਨਿਟ ਖੂਨ ਅਤੇ 3 ਯੂਨਿਟ ਪਲੈਟਲੈਟਸ ਰਾਹੀਂ 19 ਗੰਭੀਰ ਮਰੀਜ਼ਾ ਦੀ ਮਦਦ ਕੀਤੀ ਜਾ ਚੁੱਕੀ ਹੈ। 3 ਪਲੈਟਲੈਟਸ ਦਾਨੀਆ ਵਿੱਚ ਸੁਰਿੰਦਰ ਇੰਸਾਂ, ਸਾਹਿਲ ਇੰਸਾਂ ਅਤੇ ਡਾ. ਲਲਿਤ ਬਿੱਡਾ ਸ਼ਾਮਲ ਹਨ। ਇਥੇ ਇਹ ਦੱਸਣਾ ਜਰੂਰੀ ਹੋ ਜਾਂਦਾ ਹੈ ਕਿ ਡਾ. ਲਲਿਤ ਬਿੱਡਾ ਚੰਡੀਗੜ ਦੇ ਡੈਂਟਲ ਹਸਪਤਾਲ ਤੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਹਨ ਅਤੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਵਿੱਚ ਅੱਗੇ ਰਹਿੰਦੇ ਹਨ। ਇਹ ਮਹਾਂਮਾਰੀ ਦੇ ਦੌਰਾਨ ਜਿਥੇ ਉਹ ਡਾਕਟਰੀ ਦੇ ਪੇਸ਼ੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਉਥੇ ਉਨਾਂ ਖ਼ੁਦ ਅੱਗੇ ਆ ਕੇ ਪਲੈਟਲੈਟਸ ਦਾਨ ਕੀਤੇ ਹਨ।
ਖੂਨ ਦਾਨ ਕਰਨ ਵਾਲਿਆਂ ਵਿੱਚ ਸ਼ਿਵਮ ਇੰਸਾਂ, ਰਮਨ ਇੰਸਾਂ, ਅਸ਼ਵਨੀ ਇੰਸਾਂ, ਰਾਜੇਸ਼ ਇੰਸਾਂ, ਦਵਿੰਦਰ ਪਾਂਡੇ, ਅਰਸ਼ਦੀਪ ਸਿੰਘ, ਰਸ਼ਵੀਰ ਸਿੰਘ, ਮੋਹਿਤ ਇੰਸਾਂ, ਭੂਸ਼ਨ ਇੰਸਾਂ ਸਾਮਲ ਹਨ ਖੂਨ ਦਾਨ ਕਰਨ ਵਾਲਿਆਂ ਵਿੱਚ ਸ਼ਾਮਲ ਮਨਜੋਤ ਇੰਸਾਂ ਨੇ ਆਪਣੇ ਜਨਮਦਿਨ ਮੌਕੇ ਵੀ ਖੂਨ ਦਾਨ ਕੀਤਾ ਅਤੇ ਮਨਜੋਤ ਇੰਸਾਂ ਹਮੇਸ਼ਾ ਹੀ ਖੂਨ ਦਾਨ ਕਰਨ ਵਿੱਚ ਅੱਗੇ ਵੀ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.