ਜੋ ਹੈ ਉਸ ਦਾ ਸੁਖ ਮਾਣੋ
ਆਮ ਤੌਰ ’ਤੇ ਇਹ ਵੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਆਪਣੇ ਕੋਲ ਪ੍ਰਾਪਤ ਵਸਤੂਆਂ ਤੋਂ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਜੋ ਹੋਰਾਂ ਕੋਲ ਹੈ ਉਸਨੂੰ ਪ੍ਰਾਪਤ ਕਰਨ ਲਈ ਯਤਨ ਕਰਦਾ ਰਹਿੰਦਾ ਹੈ ਇਸ ਹਾਲਤ ’ਚ ਦੋਵੇਂ ਹੀ ਚੀਜ਼ਾਂ ਉਸ ਦੇ ਹੱਥੋਂ ਨਿੱਕਲ ਜਾਂਦੀਆਂ ਹਨ
ਜੋ ਵਿਅਕਤੀ ਨਿਸ਼ਚਿਤ ਵਸਤਾਂ ਨੂੰ ਛੱਡ ਕੇ ਅਨਿਸ਼ਚਿਤ ਵਸਤਾਂ ਵੱਲ ਭੱਜਦਾ ਹੈ, ਉਸ ਦੇ ਹੱਥਾਂ ’ਚੋਂ ਅਕਸਰ ਪ੍ਰਾਪਤ ਕੀਤੀਆਂ ਗਈਆਂ ਵੀ ਚੀਜ਼ਾਂ ਨਿੱਕਲ ਜਾਂਦੀਆਂ ਹਨ ਇਸ ਲਈ ਜ਼ਿੰਦਗੀ ’ਚ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦੀਆਂ ਗਲਤੀਆਂ ਸਾਨੂੰ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ
ਅਚਾਰੀਆ ਚਾਣੱਕਿਆ ਅਨੁਸਾਰ ਲਾਲਚੀ ਲੋਕਾਂ ਨਾਲ ਅਕਸਰ ਅਜਿਹਾ ਹੀ ਹੁੰਦਾ ਹੈ ਅਖੀਰ ਵਿੱਚ ਉਹ ਖਾਲੀ ਹੱਥ ਹੀ ਰਹਿ ਜਾਂਦੇ ਹਨ ਜੋ ਚੀਜ਼ਾਂ, ਸਹੂਲਤਾਂ ਸਾਡੇ ਕੋਲ ਪਹਿਲਾਂ ਤੋਂ ਹੀ ਹਨ, ਉਨ੍ਹਾਂ ਨੂੰ ਛੱਡ ਕੇ ਅਨਿਸ਼ਚਿਤ ਚੀਜ਼ਾਂ ਜਾਂ ਸਹੂਲਤਾਂ ਪਿੱਛੇ ਭੱਜਣ ਵਾਲੇ ਇਨਸਾਨ ਨੂੰ ਅੰਤ ’ਚ ਦੁੱਖਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ ਸਮਝਦਾਰੀ ਇਸੇ ਵਿੱਚ ਹੈ ਕਿ ਜੋ ਵਸਤਾਂ ਜਾਂ ਸਹੂਲਤਾਂ ਸਾਡੇ ਕੋਲ ਹਨ, ਉਨ੍ਹਾਂ ਤੋਂ ਹੀ ਸੰਤੋਸ਼ ਪ੍ਰਾਪਤ ਕਰੋ ਨਹੀਂ ਤਾਂ ਜੋ ਚੀਜ਼ਾਂ ਤੁਹਾਡੇ ਕੋਲ ਹਨ ਉਹ ਵੀ ਖ਼ਤਮ
ਹੋ ਜਾਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.