Champions Trophy 2025: ਇਸ ਦੇਸ਼ ’ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੁਕਾਬਲਾ, ਤਰੀਕ ਹੋਈ ਫਾਈਨਲ

Champions Trophy 2025
Champions Trophy 2025: ਇਸ ਦੇਸ਼ ’ਚ ਖੇਡਿਆ ਜਾਵੇਗਾ ਭਾਰਤ-ਪਾਕਿਸਤਾਨ ਵਿਚਕਾਰ ਚੈਂਪੀਅਨਜ਼ ਟਰਾਫੀ ਦਾ ਮੁਕਾਬਲਾ, ਤਰੀਕ ਹੋਈ ਫਾਈਨਲ

ਭਾਰਤ-ਪਾਕਿਸਤਾਨ ਮੈਚ 23 ਫਰਵਰੀ ਨੂੰ ਹੋਵੇਗਾ | Champions Trophy 2025

  • ਜੇਕਰ ਭਾਰਤ ਸੈਮੀਫਾਈਨਲ ਜਾਂ ਫਾਈਨਲ ’ਚ ਪਹੁੰਚਿਆ ਤਾਂ ਉਹ ਮੈਚ ਵੀ ਯੂਏਈ ’ਚ ਹੀ ਹੋਣਗੇ

ਸਪੋਰਟਸ ਡੈਸਕ। Champions Trophy 2025: ਚੈਂਪੀਅਨਸ ਟਰਾਫੀ ’ਚ ਭਾਰਤ ਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮਹਾਨ ਮੈਚ ਯੂਏਈ ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਤੋਂ ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ ਨੂੰ ਚੈਂਪੀਅਨਜ਼ ਟਰਾਫੀ 2025 ’ਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਲਈ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਹੈ। ਸ਼ਨਿੱਚਰਵਾਰ ਰਾਤ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਤੇ ਯੂਏਈ ਦੇ ਮੰਤਰੀ ਸ਼ੇਖ ਨਾਹਯਾਨ ਅਲ ਮੁਬਾਰਕ ਵਿਚਕਾਰ ਮੀਟਿੰਗ ਹੋਈ। ਟੂਰਨਾਮੈਂਟ ਦਾ ਪਹਿਲਾ ਮੈਚ 19 ਫਰਵਰੀ ਨੂੰ ਕਰਾਚੀ ’ਚ ਮੇਜ਼ਬਾਨ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਲਾਹੌਰ ’ਚ ਹੋਵੇਗਾ। ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਜੇਕਰ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਤੇ ਫਾਈਨਲ ਵੀ ਦੁਬਈ ’ਚ ਹੀ ਹੋਣਗੇ।

ਇਹ ਖਬਰ ਵੀ ਪੜ੍ਹੋ : Weather Today: ਸੌਮਵਾਰ ਸੁਵੱਖਤੇ ਪਏ ਮੀਂਹ ਨੇ ਵਧਾਈ ਠਾਰੀ, ਠੁਰ-ਠੁਰ ਕਰਨ ਲੱਗੇ ਲੋਕ

ਭਾਰਤ ਦਾ ਪਹਿਲਾ ਮੈਚ 20 ਫਰਵਰੀ ਨੂੰ ਹੋਵੇਗਾ | Champions Trophy 2025

ਭਾਰਤੀ ਟੀਮ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ ਜਦਕਿ ਆਖਰੀ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਸੈਮੀਫਾਈਨਲ (4 ਤੇ 5 ਮਾਰਚ) ਤੇ ਫਾਈਨਲ ਦੋਵਾਂ ਲਈ ਇੱਕ ਰਿਜ਼ਰਵ-ਡੇਅ ਵੀ ਰੱਖਿਆ ਗਿਆ ਹੈ।

15 ’ਚੋਂ 5 ਮੈਚ ਯੂਏਈ ’ਚ ਹੋਣਗੇ

8 ਟੀਮਾਂ ਵਿਚਕਾਰ 15 ਮੈਚਾਂ ਦਾ ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ। ਭਾਰਤ ਆਪਣੇ ਗਰੁੱਪ ਪੜਾਅ ਦੇ ਤਿੰਨੇ ਮੈਚ ਯੂਏਈ ’ਚ ਖੇਡੇਗਾ। ਜੇਕਰ ਭਾਰਤ ਕੁਆਲੀਫਾਈ ਕਰਦਾ ਹੈ ਤਾਂ ਇੱਥੇ ਇੱਕ ਸੈਮੀਫਾਈਨਲ ਤੇ ਫਾਈਨਲ ਵੀ ਖੇਡਿਆ ਜਾਵੇਗਾ, ਜਦਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ’ਚ ਖੇਡੇ ਜਾ ਸਕਦੇ ਹਨ। ਵੀਰਵਾਰ, 19 ਦਸੰਬਰ ਨੂੰ ਆਈਸੀਸੀ ਦੀ ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ। ਨਾਲ ਹੀ, ਪਾਕਿਸਤਾਨੀ ਟੀਮ 2027 ਤੱਕ ਭਾਰਤ ’ਚ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ ’ਤੇ ਕਰਵਾਏ ਜਾਣਗੇ। 2025 ਮਹਿਲਾ ਵਨਡੇ ਵਿਸ਼ਵ ਕੱਪ ਭਾਰਤ ’ਚ, ਟੀ-20 ਵਿਸ਼ਵ ਕੱਪ 2026 ’ਚ ਭਾਰਤ ਤੇ ਸ਼੍ਰੀਲੰਕਾ ’ਚ ਹੋਣਾ ਹੈ। Champions Trophy 2025