Champions Trophy 2025: ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ, ਫੈਸਲਾ ਇਸ ਦਿਨ

Champions Trophy 2025

29 ਨੂੰ ਆਵੇਗਾ ਫੈਸਲਾ | Champions Trophy 2025

ਸਪੋਰਟਸ ਡੈਸਕ। Champions Trophy 2025: ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਚੈਂਪੀਅਨਸ ਟਰਾਫੀ ਪਾਕਿਸਤਾਨ ’ਚ ਹੋਵੇਗੀ ਜਾਂ ਨਹੀਂ ਇਸ ’ਤੇ ਫੈਸਲਾ 29 ਨਵੰਬਰ ਨੂੰ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਆਈਸੀਸੀ ਨੇ ਦੁਬਈ ਵਿੱਚ ਬੋਰਡ ਦੀ ਮੀਟਿੰਗ ਬੁਲਾਈ ਹੈ। ਪਾਕਿਸਤਾਨ ਨੂੰ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਦਾ ਮੌਕਾ ਮਿਲਣ ਤੋਂ ਬਾਅਦ ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। Champions Trophy 2025

ਉਦੋਂ ਮੰਨਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਵਾਂਗ ਚੈਂਪੀਅਨਜ਼ ਟਰਾਫੀ ਵੀ ਹਾਈਬ੍ਰਿਡ ਮਾਡਲ ’ਤੇ ਕਰਵਾਈ ਜਾਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪਹਿਲਾਂ ਸਾਰੇ ਭਾਰਤੀ ਮੈਚ ਲਾਹੌਰ ਵਿੱਚ ਕਰਵਾਉਣ ਅਤੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਭਾਰਤ ਭੇਜਣ ਦਾ ਪ੍ਰਸਤਾਵ ਰੱਖਿਆ ਸੀ। ਜਦੋਂ ਭਾਰਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ (ਪੀਸੀਬੀ) ਨੇ ਹਾਈਬ੍ਰਿਡ ਮਾਡਲ ਲਈ ਵੀ ਇਨਕਾਰ ਕਰ ਦਿੱਤਾ। ਆਈਸੀਸੀ ਮੀਟਿੰਗ ਵਿੱਚ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਦੇ ਸਕਦਾ ਹੈ, ਜੇਕਰ ਪੀਸੀਬੀ ਇਸ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਹ ਹੋਸਟਿੰਗ ਅਧਿਕਾਰ ਗੁਆ ਸਕਦਾ ਹੈ। ਭਾਰਤ ’ਤੇ ਪਾਕਿਸਤਾਨ ਜਾ ਕੇ ਖੇਡਣ ਲਈ ਦਬਾਅ ਪਾਉਣ ਦੀ ਸੰਭਾਵਨਾ ਘੱਟ ਹੈ। 2008 ਵਿੱਚ ਮੁੰਬਈ ਹਮਲਿਆਂ ਤੋਂ ਬਾਅਦ ਭਾਰਤੀ ਟੀਮ ਪਾਕਿਸਤਾਨ ਨਹੀਂ ਗਈ ਹੈ।

ਇਹ ਵੀ ਪੜ੍ਹੋ : Fraud: ਯੂਟਿਊਬ ਤੋਂ ਸਿੱਖ ਕੀਤਾ Email ਦਾ ਐਕਸੈੱਸ ਹਾਸਲ ਅਤੇ ਖਾਤੇ ’ਚੋਂ ਉਡਾਏ 28 ਲੱਖ ਰੁਪਏ

ICC ਨੇ BCCI ਨੂੰ ਟੀਮ ਇੰਡੀਆ ਨੂੰ ਪਾਕਿਸਤਾਨ ਨਾ ਭੇਜਣ ਦਾ ਕਾਰਨ ਦੱਸਣ ਲਈ ਕਿਹਾ ਸੀ

ਆਈਸੀਸੀ ਨੇ ਭਾਰਤੀ ਟੀਮ ਨੂੰ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਨਾ ਭੇਜਣ ‘ਤੇ ਬੀਸੀਸੀਆਈ ਤੋਂ ਲਿਖਤੀ ਜਵਾਬ ਮੰਗਿਆ ਸੀ। ANI ਨੇ ਪਾਕਿਸਤਾਨੀ ਚੈਨਲ ਜੀਓ ਨਿਊਜ਼ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲਿਖਿਆ, PCB ਨੇ ICC ਤੋਂ ਭਾਰਤ ਦੇ ਜਵਾਬ ਦੀ ਲਿਖਤੀ ਕਾਪੀ ਮੰਗੀ ਹੈ।