ਸਾਡੇ ਨਾਲ ਸ਼ਾਮਲ

Follow us

13.6 C
Chandigarh
Thursday, February 12, 2026
More
    Home Breaking News ਜਨਤਕ ਥਾਵਾਂ ਤੇ...

    ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

    Smokers In Public
    ਫ਼ਤਹਿਗੜ੍ਹ ਸਾਹਿਬ : ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦਾ ਚਲਾਣ ਕਰਦੀ ਹੋਈ ਸੀ.ਐਚ.ਸੀ. ਚਨਾਰਥਲ ਕਲਾਂ ਦੀ ਟੀਮ। ਤਸਵੀਰ : ਅਨਿਲ ਲੁਟਾਵਾ

    ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਨਵਜੋਤ ਕੌਰ ਦੀ ਅਗਵਾਈ ਹੇਠ ਵਿਸ਼ਵ ਤੰਬਾਕੂ ਰਹਿਤ ਪੰਦਰਵਾੜੇ ਤਹਿਤ ਬਲਾਕ ਪੀ.ਐਚ.ਸੀ. ਚਨਾਰਥਲ ਕਲਾਂ ਦੇ ਖੇਤਰ ਅਧੀਨ ਪਿੰਡ ਹਰਬੰਸਪੁਰਾ, ਅਜਨਾਲੀ, ਅੰਬੇਮਾਜਰਾ, ਤਰਖਾਣ ਮਾਜਰਾ ਤੇ ਹੋਰ ਥਾਵਾਂ ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ (Smokers In Public) ਤੇ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਪੀ.ਐਚ.ਸੀ. ਚਨਾਰਥਲ ਕਲਾਂ ਦੀ ਟੀਮ ਵੱਲੋਂ ਚਲਾਣ ਕੀਤੇ ਗਏ।

    ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡਾਲਾ ਦਾ ਸਾਥੀ ਅੰਮ੍ਰਿਤਪਾਲ ਫਿਲੀਪੀਂਸ ਤੋਂ ਡਿਪੋਰਟ, ਭਾਰਤ ਲਿਆਂਦਾ

    ਕੋਟਪਾ ਐਕਟ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਟੀਮ ਮੈਂਬਰ ਡਾ. ਜਸਵੀਰ ਸਿੰਘ ਨੋਡਲ ਅਫਸਰ, ਮਹਾਵੀਰ ਸਿੰਘ ਬੀ.ਈੇ.ਈ., ਸੁਰਜੀਤ ਸਿੰਘ, ਦਾਰਪਾਲ ਬੈਂਸ ਸਾਰੇ ਐਸ.ਆਈ., ਕੰਵਲਪ੍ਰੀਤ ਸਿੰਘ ਐਮ.ਪੀ.ਐਚ.ਡਬਲਿਯੂ, ਤੇ ਰਣਜੋਤ ਸਿੰਘ ਭੱਟੀ ਐਮ.ਪੀ.ਐਚ.ਡਬਲਿਯੂ ਨੇ ਤੰਬਾਕੂ ਵੇਚਣ ਵਾਲਿਆ ਤੇ ਸੇਵਨ ਕਰਨ ਵਾਲਿਆ ਨੂੰ ਤੰਬਾਕੂ ਦੇ ਪ੍ਰਯੋਗ ਨਾਲ ਹੋਣ ਵਾਲੀਆ ਬਿਮਾਰੀਆਂ ਤੇ ਬਚਾਅ ਬਾਰੇ ਜਾਗਰੂਕ ਕੀਤਾ ਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 13 ਵਿਅਕਤੀਆਂ ਦੇ ਚਾਲਾਣ ਕੀਤੇ।

    LEAVE A REPLY

    Please enter your comment!
    Please enter your name here