ਡੈਡ ਲਾਈਨ ਖਤਮ, ਨੰਬਰ ਪਲੇਟਾਂ ਲਗਵਾਉਣ ਵਾਲਿਆਂ ਦੀ ਲੱਗੀ ਭੀੜ, ਜਾਣੋ ਕੀ ਹੈ ਮਾਮਲਾ

Number Plate

ਹਾਈ ਸਕਿਊਰਿਟੀ ਨੰਬਰ ਪਲੇਟ ਨਾ ਹੋਣ ‘ਤੇ ਕੱਟੇ ਚਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜੇਕਰ ਤੁਸੀ ਵਾਹਨਾਂ ਤੇ ਫੈਨਸੀ ਨੰਬਰ ਪਲੇਟ ਜਾਂ ਫਿਰ ਤੁਹਾਡੇ ਵਾਹਨ ’ਤੇ ਨੰਬਰ ਪਲੇਟ ਨਹੀਂ ਲੱਗੀ ਤਾਂ ਤੁਸੀ ਭਾਰੀ ਜੁਰਮਾਨ ਲਈ ਤਿਆਰ ਹੋ ਜਾਵੋ ਕਿਉਂਕਿ ਪੰਜਾਬ ’ਚ ਹਾਈ ਸਕਿਊਰਿਟੀ ਨੰਬਰ ਪਲੇਟਾਂ (Number Plate) (ਐਚਐਸਆਰਪੀ) ਲਗਾਉਣ ਦੀ ਸਮਾਂ ਹੱਦ ਕੱਲ੍ਹ ਖ਼ਤਮ ਹੋ ਚੁੱਕੀ ਹੈ। ਅੱਜ ਤੋਂ ਇਸ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਚੈੱਕ ਕਰਨ ਲਈ ਅੱਜ ਤੋਂ ਪੰਜਾਬ ਭਰ ‘ਚ ਵਿਸ਼ੇਸ਼ ਮੁਹਿੰਮ ਚਲਾਈ ਗਈ । ਹਾਈ ਸਕਿਓਰਿਟੀ ਨੰਬਰ ਪਲੇਟਾਂ ਨਾ ਹੋਣ ‘ਤੇ ਚਲਾਨ ਕੀਤੇ ਗਏ। ਬਿਨਾ ਨੰਬਰ ਜਾਂ ਫੈਨਸੀ ਪਲੇਟਾਂ ਲਾਏ ਜਾਣ ’ਤੇ ਪਹਿਲੀ ਵਾਰ ਫੜੇ ਜਾਣ ‘ਤੇ ਜੁਰਮਾਨਾ 2,000 ਰੁਪਏ ਅਤੇ ਜੇਕਰ ਦੁਬਾਰਾ ਫੜਿਆ ਜਾਂਦਾ ਹੈ, ਤਾਂ ਜੁਰਮਾਨਾ ਵਧ ਕੇ 3,000 ਰੁਪਏ ਹੋ ਜਾਵੇਗਾ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿੱਚ ਕੀਤਾ ਪੇਸ਼

ਜੇਕਰ ਫਿਰ ਵੀ ਨਿਯਮ ਤੋੜੇ ਤਾਂ ਵਾਹਨ ਦਾ ਨੰਬਰ ਬਲੈਕਲਿਸਟ ਕਰ ਦਿੱਤਾ ਜਾਵੇਗਾ। ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਡਰਾਈਵਰਾਂ ਨੂੰ 30 ਜੂਨ ਤੱਕ ਦੀ ਛੋਟ ਦਿੱਤੀ ਸੀ। ਹੁਣ ਸਰਕਾਰ ਨੇ ਛੋਟ ਦੀ ਮਿਆਦ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਸਿੱਧੇ ਹੁਕਮ ਹਨ ਕਿ ਜੇਕਰ ਕੋਈ ਵੀ ਵਾਹਨ ਐਚਐਸਆਰਪੀ ਤੋਂ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। Number Plate

ਸਰਕਾਰ ਨੇ ਵਾਹਨਾਂ ਵਿੱਚ ਐਚਐਸਆਰਪੀ ਨੰਬਰ ਪਲੇਟਾਂ ਲਗਾਉਣ ਲਈ ਮਾਰਚ ਮਹੀਨੇ ਵਿੱਚ 30 ਜੂਨ ਤੱਕ ਦੀ ਸਮਾਂ ਸੀਮਾ ਵੀ ਦਿੱਤੀ ਸੀ। ਪਰ ਹੁਣ ਸਰਕਾਰ ਇਸ ਨੂੰ ਅੱਗੇ ਵਧਾਉਣ ਦੇ ਮੂਡ ਵਿੱਚ ਨਹੀਂ ਹੈ। ਅੱਜ ਤੋਂ ਸੂਬੇ ਭਰ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ। ਆਖ਼ਰੀ ਦਿਨ ਨੰਬਰ ਪਲੇਟਾਂ ਲਗਵਾਉਣ ਵਾਲਿਆਂ ਦੀ ਭਾਰੀ ਭੀੜ ਰਹੀ।

ਨੰਬਰ ਪਲੇਟ ਲਈ ਵੈੱਬਸਾਈਟ ‘ਤੇ ਕਰੋ ਸੰਪਰਕ

HSRP ਨੰਬਰ ਪਲੇਟ ਲਈ ਪੰਜਾਬ ਟਰਾਂਸਪੋਰਟ ਵਿਭਾਗ ਦੇ http://www.punjabtransport.org ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਵਾਹਨ ਮਾਲਕ ਕੋਲ ਜਿਸ ਕੰਪਨੀ ਦੀ ਗੱਡੀ ਹੈ ਉਸ ਦੀ ਏਜੰਸੀ ’ਚ ਜਾ ਕੇ ਵੀ ਨੰਬਰ ਪਲੇਟਾਂ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here