ਸਾਡੇ ਨਾਲ ਸ਼ਾਮਲ

Follow us

23.3 C
Chandigarh
Tuesday, February 10, 2026
More
    Home Breaking News ਚੇਅਰਮੈਨ ਸੇਖਵਾ...

    ਚੇਅਰਮੈਨ ਸੇਖਵਾਂ ਨੇ ਹਲਕਾ ਕਾਦੀਆਂ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ 

    Gurdaspur News
    ਚੇਅਰਮੈਨ ਸੇਖਵਾਂ ਨੇ ਹਲਕਾ ਕਾਦੀਆਂ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ 

    50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

    ਪਿੰਡ ਠੱਕਰ ਸੰਧੂ ਵਿਖੇ ਨਵੀਂ ਜਿੰਮ ਨੂੰ ਨੌਜਵਾਨਾਂ ਦੇ ਸਪੁਰਦ ਕੀਤਾ

    (ਰਾਜਨ ਮਾਨ) ਗੁਰਦਾਸਪੁਰ। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਠੱਕਰ ਸੰਧੂ, ਕੋਟ ਟੋਡਰਮੱਲ ਅਤੇ ਖੁਸ਼ਹਾਲਪੁਰ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। (Gurdaspur News) ਇਸ ਮੌਕੇ ਉਨ੍ਹਾਂ ਪਿੰਡ ਠੱਕਰ ਸੰਧੂ ਵਿਖੇ ਨਵੀਂ ਜਿੰਮ ਨੂੰ ਨੌਜਵਾਨਾਂ ਦੇ ਸਪੁਰਦ ਵੀ ਕੀਤਾ।

    ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਸੂਬੇ ਦਾ ਵਿਕਾਸ ਸ਼ੁਰੂ ਕਰ ਦਿੱਤਾ ਸੀ ਅਤੇ ਹਰ ਖੇਤਰ ਵਿੱਚ ਬਿਨ੍ਹਾਂ ਕਿਸੇ ਭੇਦ-ਭਾਵ ਤੋਂ ਵਿਕਾਸ ਕੀਤਾ ਜਾ ਰਿਹਾ ਹੈ। (Gurdaspur News)

    Gurdaspur News
    Gurdaspur News

    ਇਹ ਵੀ ਪੜ੍ਹੋ : Cricket Match : ਟੀ.ਐਲ.ਟੀ. ਟੀਮ ਨੇ ਡਿਜੀ ਹੱਲਾ ਟੀਮ ਨੂੰ 38 ਦੌਡ਼ਾਂ ਨਾਲ ਹਰਾਇਆ

    ਉਨ੍ਹਾਂ ਕਿਹਾ ਕਿ ਕਾਦੀਆਂ ਹਲਕੇ ਵਿੱਚ ਵੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸ. ਸੇਖਵਾਂ ਨੇ ਕਿਹਾ ਕਿ ਅੱਜ ਪਿੰਡ ਠੱਕਰ ਸੰਧੂ, ਕੋਟ ਟੋਡਰਮੱਲ ਅਤੇ ਖੁਸ਼ਹਾਲਪੁਰ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ।

    ਇਸ ਮੌਕੇ ਉਨ੍ਹਾਂ ਨਾਲ ਬੀ.ਡੀ.ਪੀ.ਓ ਕੁਲਵੰਤ ਸਿੰਘ, ਡਾ. ਜਸਪਾਲ ਸਿੰਘ ਪੰਧੇਰ (ਚੇਅਰਮੈਨ ਮਾਰਕਿਟ ਕਮੇਟੀ ਕਾਹਨੂੰਵਾਨ), ਮੋਹਨ ਸਿੰਘ (ਚੇਅਰਮੈਨ ਮਾਰਕਿਟ ਕਮੇਟੀ ਕਾਦੀਆਂ), ਹਰਜੀਤ ਸਿੰਘ, ਡਾ. ਰਕੇਸ਼ ਕਾਲੀਆ, ਬਲਵਿੰਦਰ ਸਿੰਘ ਸੋਨਾ ਬਾਜਵਾ, ਗੁਰਮੇਜ ਸਿੰਘ, ਮਨਿੰਦਰਪਾਲ ਸਿੰਘ, ਪਰਮਜੀਤ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਕਮਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here