ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਤਹਿਸੀਲਦਾਰ ਵੱਲੋਂ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

Planning Board

ਫਿਰੋਜ਼ਪੁਰ (ਸਤਪਾਲ ਥਿੰਦ)। ਪਲੈਨਿੰਗ ਬੋਰਡ ਦੇ ਚੈਅਰਮੈਨ ਚੰਦ ਸਿੰਘ ਗਿੱਲ ਅਤੇ ਤਹਿਸੀਲਦਾਰ ਫਿਰੋਜ਼ਪੁਰ ਸੁਖਬੀਰ ਕੌਰ ਵੱਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਿੱਛਲੇ ਕੁਝ ਦਿਨਾਂ ਵਿੱਚ ਹੋ ਰਹੀ ਬਰਸਾਤ ਕਾਰਨ ਹੜ ਵਰਗੀ ਸਥਿਤੀ ਪੈਦਾ ਹੋਣ ਵਾਲੇ ਖੇਤਰਾਂ ਦਾ ਹਾਲ ਜਾਣਨ ਲਈ ਅੱਜ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਹੈ। ਪਲੈਨਿੰਗ ਬੋਰਡ ਦੇ ਚੈਅਰਮੈਨ ਚੰਦ ਸਿੰਘ ਗਿੱਲ ਨੇ ਕਿਹਾ ਕਿ ਹੜ ਵਾਲੀ ਸਥਿਤੀ ਨਾਲ ਨਜਿਠਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ, ਪਰ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਜੇਕਰ ਹੜ੍ਹ ਆਉਣ ਵਾਲੀ ਕੋਈ ਵੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਮੁਕੰਮਲ ਹਨ ਤਾਂ ਜੋ ਕਿਸੇ ਤਰਾਂ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸ. ਰਣਬੀਰ ਸਿੰਘ ਦੇ ਰਾਜ ਤੋਂ ਬਾਹਰ ਹੋਣ ਕਾਰਨ ਮੇਰੀ ਅਤੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਏਰੀਏ ਦੇ ਲੋਕਾਂ ਦੇ ਦੁਖ-ਸੁੱਖ ਵਿਚ ਸ਼ਰੀਕ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਸਰਕਾਰ ਹਮੇਸ਼ਾਂ ਹੀ ਲੋਕਾਂ ਦੇ ਨਾਲ ਖੜੀ ਹੈ।

ਜ਼ਿਲ੍ਹਾ ਵਾਸੀ ਹੜ੍ਹ ਨਾਲ ਸਬੰਧਤ ਸਥਿਤੀ ਵਿੱਚ ਕੰਟਰੋਲ ਰੂਮ ਦੇ ਨੰਬਰਾਂ  ਤੇ ਕਰਨ ਸੰਪਰਕ : ਗਿੱਲ

ਇਸ ਮੌਕੇ ਤਹਿਸੀਲਦਾਰ ਤਹਿਸੀਲਦਾਰ ਫਿਰੋਜ਼ਪੁਰ ਸੁਖਬੀਰ ਕੌਰ ਨੇ ਕਿਹਾ ਪ੍ਰਸ਼ਾਸਨ ਵੱਲੋਂ ਹੜ੍ਹ ਵਾਲੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਪੱਧਰ ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਨੰਬਰ 01632-244017, ਤਹਿਸੀਲ ਫ਼ਿਰੋਜ਼ਪੁਰ ਵਿਖੇ ਫਲੱਡ ਕੰਟਰੋਲ ਰੂਮ ਨੰਬਰ 01632-244019 ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਰਸਾਤੀ ਪਾਣੀ/ ਹੜ੍ਹ ਨਾਲ ਸਬੰਧਤ ਸਥਿਤੀ ਵਿੱਚ ਉਕਤ ਨੰਬਰਾਂ ‘ਤੇ ਸੰਪਰਕ ਕਰਕੇ ਮਦਦ ਲੈ ਸਕਦੇ ਹਨ।

Planning Board

ਇਹ ਵੀ ਪੜ੍ਹੋ : ਆਫ਼ਤ ਦੀ ਘੜੀ : ਖਰੜ ਇਲਾਕੇ ਦੇ ਦੌਰੇ ‘ਤੇ ਪੁੱਜੇ ਭਗਵੰਤ ਮਾਨ | Live…

ਇਸ ਦੌਰਾਨ ਉਨ੍ਹਾਂ ਵੱਲੋਂ ਦੁਲਚੀ ਕੇ, ਕਾਮਲ ਵਾਲਾ, ਨਿਹਾਲੇ ਕੇ, ਸਾਬੂ ਆਣਾ ਤੋਂ ਅਟਾਰੀ (ਈਸੇ ਵਾਲਾ), ਅੱਕੂ ਵਾਲਾ, ਬਸਤੀ ਰਾਮ ਲਾਲ, ਬਸਤੀ ਵਕੀਲਾਂ ਵਾਲੀ, ਨਿਜਾਮ ਵਾਲਾ, ਬੱਘੇ ਵਾਲਾ, ਮੁਠਿਆ ਵਾਲਾ, ਨਿਹਾਲਾ ਲਵੇਰਾ, ਧੀਰਾ ਘਾਰਾ, ਬੱਗੇ ਵਾਲਾ, ਫਰੀਦੇ ਵਾਲਾ, ਜੈਮਲ ਵਾਲਾ, ਬਾਨਾਂ ਵਾਲੀ, ਦੂਲਾ ਸਿੰਘ, ਕੁਤਬਦੀਨ ਵਾਲਾ, ਕਾਲੇ ਕੇ ਹਿਠਾੜ, ਬੰਡਲਾ, ਹਸਤੀ ਵਾਲਾ ਆਦਿ ਖੇਤਰਾਂ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਡੀਡੀਪੀਓ ਜਸਵੰਤ ਸਿੰਘ, ਚੈਅਰਮੈਨ ਮਾਰਕਿਟ ਕਮੇਟੀ ਬਲਰਾਜ ਸਿੰਘ ਕਟੋਰਾ, ਬਲਾਕ ਪ੍ਰਧਾਨ ਪਿੱਪਲ ਸਿੰਘ, ਗੁਰਜੀਤ ਸਿੰਘ ਚੀਮਾ, ਅਮਰਿੰਦਰ ਸਿੰਘ ਬਰਾੜ, ਬਲਦੇਵ ਸਿੰਘ ਉਸਮਾਨ ਖਾਂ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਬਸਤੀ ਰਾਮ ਲਾਲ, ਸੋਨਾ ਸਿੰਘ ਆਰਿਫ ਕੇ, ਦਲੇਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਕੁਤਬਦੀਨ ਵਾਲਾ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਔਲਖ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here