NRI Felicitation In Punjab: ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਐਨਆਰਆਈ ਰਾਜੂ ਭੜੀ ਤੇ‌ ਹਰਵਿੰਦਰ ਪਨੈਚ ਇੰਗਲੈਂਡ ਦਾ ਕੀਤਾ ਸਨਮਾਨ

NRI Felicitation In Punjab
 ਭਾਦਸੋਂ: ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਐਨ ਆਰ ਆਈ ਰਾਜੂ ਭੜੀ ਤੇ‌ ਹਰਵਿੰਦਰ ਸਿੰਘ ਪਨੈਚ ਇੰਗਲੈਂਡ ਦਾ ਸਨਮਾਨ ਕਰਦੇ ਹੋਏ।

NRI Felicitation In Punjab: (ਸੁਸ਼ੀਲ ਕੁਮਾਰ) ਭਾਦਸੋਂ। ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਵਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਕਰਵਾਏ ਜਾਂਦੇ ਕਬੱਡੀ ਕੱਪ ਵਿੱਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਵਿਦੇਸ਼ ਦੀ ਧਰਤੀ ਇੰਗਲੈਂਡ ’ਚ ਵਸਦੇ ਨਾਭਾ ਹਲਕੇ ਦੇ ਪਿੰਡ ਭੜੀ ਪਨੈਚਾਂ ਦੇ ਜੰਮਪਲ ਰਾਜਿੰਦਰ ਸਿੰਘ ਰਾਜੂ ਭੜੀ ਅਤੇ ਹਰਵਿੰਦਰ ਸਿੰਘ ਪਨੈਚ ਦਾ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਦਿੱਤਾ ਵੱਡਾ ਤੋਹਫਾ, ਜਾਣੋ

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਉਪਰੋਕਤ ਨੌਜਵਾਨਾਂ ਵਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਜੋ ਵਿਦੇਸ਼ ਦੀ ਧਰਤੀ ਤੋਂ 12 ਸਾਲ ਬਾਅਦ ਆਪਣੇ ਵਤਨ ਦੀ ਧਰਤੀ ’ਤੇ ਆਏ ਹਨ। ਰਾਜੂ ਭੜੀ ਪਨੈਚਾਂ ਅਤੇ ਹਰਵਿੰਦਰ ਸਿੰਘ ਪਨੈਚ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਨ ਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਧੰਨਵਾਦ ਕੀਤਾ। ਇਸ ਮੌਕੇ ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। NRI Felicitation In Punjab